July 2, 2024 7:29 pm

ਭਾਰਤ ਨੇ ਫਿਲੀਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਨੂੰ 2.5 ਮਿਲੀਅਨ ਅਮਰੀਕੀ ਡਾਲਰ ਕੀਤੇ ਦਾਨ

ਚੰਡੀਗੜ੍ਹ, 21 ਨਵੰਬਰ 2023: ਭਾਰਤ ਨੇ ਫਿਲੀਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ (United Nations) ਨੂੰ 2.5 ਮਿਲੀਅਨ ਅਮਰੀਕੀ ਡਾਲਰ ਦਾਨ ਕੀਤੇ ਹਨ। ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (UNRWA) ਨੇ ਮੰਗਲਵਾਰ ਨੂੰ ਗਾਜ਼ਾ ਵਿੱਚ ਸ਼ਰਨਾਰਥੀਆਂ ਲਈ ਭਾਰਤ ਦੇ ਸਮਰਥਨ ਦਾ ਸਵਾਗਤ ਕੀਤਾ ਹੈ । ਭਾਰਤ ਨੇ ਫਿਲਸਤੀਨੀ ਸ਼ਰਨਾਰਥੀਆਂ ਨੂੰ ਸਿੱਖਿਆ, ਸਿਹਤ ਸੰਭਾਲ, ਰਾਹਤ ਅਤੇ ਸਮਾਜਿਕ ਸੇਵਾਵਾਂ ਸਮੇਤ ਏਜੰਸੀ ਦੇ ਮੁੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਸਮਰਥਨ ਕਰਨ ਲਈ 2.5 ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ ।

ਅਧਿਕਾਰਤ ਰੀਲੀਜ਼ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਭਾਰਤੀ ਪ੍ਰਤੀਨਿਧੀ ਨੇ ਯੇਰੂਸ਼ਲਮ ਵਿੱਚ UNRWA ਖੇਤਰੀ ਦਫਤਰ ਨੂੰ ਭਾਰਤ ਦੇ ਲਗਾਤਾਰ ਸਮਰਥਨ ਨੂੰ ਰੇਖਾਂਕਿਤ ਕੀਤਾ। ਯੂਐਨਆਰਡਬਲਯੂਏ ਦੇ ਬੁਲਾਰੇ ਤਮਾਰਾ ਅਲਰਿਫਾਈ ਨੇ ਕਿਹਾ, ਅਸੀਂ ਇਸ ਮੁਸ਼ਕਲ ਸਮੇਂ ਵਿੱਚ ਗਾਜ਼ਾ ਦੇ ਸ਼ਰਨਾਰਥੀਆਂ ਲਈ ਬਿਹਤਰ ਭਵਿੱਖ ਲਈ ਭਾਰਤ ਦੇ ਯੋਗਦਾਨ ਦਾ ਸਵਾਗਤ ਕਰਦੇ ਹਾਂ।

ਇਸ ਤੋਂ ਪਹਿਲਾਂ ਨਵੰਬਰ ਮਹੀਨੇ ਵਿੱਚ ਭਾਰਤ ਨੇ ਮਿਸਰ ਦੇ ਅਲ ਆਰਿਸ਼ ਹਵਾਈ ਅੱਡੇ ਰਾਹੀਂ ਫਿਲੀਸਤੀਨੀ ਨਾਗਰਿਕਾਂ ਨੂੰ 32 ਟਨ ਰਾਹਤ ਸਮੱਗਰੀ ਪਹੁੰਚਾਈ ਸੀ। 2018 ਤੋਂ, ਭਾਰਤ ਨੇ UNRWA ਨੂੰ 27.5 ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕਿ ਸਾਲ 2020 ਵਿੱਚ ਇੱਕ ਸਮਾਗਮ ਵਿੱਚ, ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਅਗਲੇ ਦੋ ਸਾਲਾਂ ਵਿੱਚ UNRWA ਨੂੰ 10 ਮਿਲੀਅਨ ਅਮਰੀਕੀ ਡਾਲਰ ਪ੍ਰਦਾਨ ਕਰੇਗਾ।