Amit Shah

ਭਾਰਤ ਦੇਸ਼ ਨੂੰ ਦੁਬਾਰਾ ਕਦੇ ਵੰਡਿਆ ਨਹੀਂ ਜਾ ਸਕਦਾ: ਗ੍ਰਹਿ ਮੰਤਰੀ ਅਮਿਤ ਸ਼ਾਹ

ਚੰਡੀਗੜ੍ਹ, 17 ਮਈ 2024: ਬੀਆਰਐਸ ਆਗੂ ਕੇਟੀ ਰਾਮਾ ਰਾਓ ਦੇ ਇੱਕ ਬਿਆਨ ਨੂੰ ਅਮਿਤ ਸ਼ਾਹ (Amit Shah) ਨੇ ਬੇਹੱਦ ਇਤਰਾਜ਼ਯੋਗ ਕਰਾਰ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ, ‘ਇਹ ਦੇਸ਼ ਦੁਬਾਰਾ ਕਦੇ ਵੰਡਿਆ ਨਹੀਂ ਜਾ ਸਕਦਾ। ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਉੱਤਰੀ ਭਾਰਤ ਨੂੰ ਦੱਖਣੀ ਭਾਰਤ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਪਰ ਕਾਂਗਰਸ ਪਾਰਟੀ ਨੇ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ।

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਦੱਖਣ ਇੱਕ ਵੱਖਰਾ ਦੇਸ਼ ਹੈ ਤਾਂ ਇਹ ਬਹੁਤ ਇਤਰਾਜ਼ਯੋਗ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ‘ਭਾਜਪਾ ਪੰਜ ਦੱਖਣੀ ਸੂਬਿਆਂ – ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ‘ਚ ਸਭ ਤੋਂ ਵੱਡੀ ਪਾਰਟੀ ਬਣਨ ਜਾ ਰਹੀ ਹੈ।

ਦਰਅਸਲ, ਬੀਆਰਐਸ ਆਗੂ ਕੇਟੀ ਰਾਮਾ ਰਾਓ ਨੇ ਪਿਛਲੇ ਹਫ਼ਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉੱਤਰੀ ਭਾਰਤ ਆਪਣੇ ਆਪ ਵਿੱਚ ਇੱਕ ਵੱਖਰਾ ਦੇਸ਼ ਹੈ। ਇਹ ਇੱਕ ਵੱਖਰੀ ਦੁਨੀਆ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਬਿਲਕੁਲ ਵੱਖਰਾ ਹੈ, ਪਰ ਵਿਵਹਾਰਿਕ ਤੌਰ ‘ਤੇ ਇਹ ਇੱਕ ਵੱਖਰਾ ਦੇਸ਼ ਹੈ। ਮੈਨੂੰ ਲਗਦਾ ਹੈ ਕਿ ਇੱਥੇ ਦੱਖਣ ਨਾਲੋਂ ਵੱਖਰੇ ਮੁੱਦੇ ਹਨ। ਲੋਕ ਵੱਖਰਾ ਸੋਚਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਦੱਖਣ ਵਿੱਚ ਆਪਣੀ ਥਾਂ ਨਹੀਂ ਬਣਾ ਸਕੀ।

Scroll to Top