ਦਿੱਲੀ, 25 ਮਈ 2025: ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਮੀਟਿੰਗ ਤੋਂ ਬਾਅਦ ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬ੍ਰਹਮਣੀਅਮ (BVR Subramanian) ਨੇ ਦੇਸ਼ ਦੀ ਆਰਥਿਕਤਾ ‘ਤੇ ਟਿੱਪਣੀ ਕੀਤੀ। ਨੀਤੀ ਆਯੋਗ ਦੇ ਸੀਈਓ ਨੇ ਕਿਹਾ ਕਿ ਅਸੀਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਅਸੀਂ 4 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਹਾਂ, ਅਤੇ ਇਹ ਮੇਰਾ ਡੇਟਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ IMF ਡੇਟਾ ਹੈ ਅਤੇ ਭਾਰਤ ਅੱਜ ਜਪਾਨ ਨਾਲੋਂ ਵੱਡਾ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਅਮਰੀਕਾ, ਚੀਨ ਅਤੇ ਜਰਮਨੀ ਹੀ ਸਾਡੇ ਤੋਂ ਵੱਡੇ ਹਨ। ਜੇਕਰ ਅਸੀਂ ਉਸ ਸੋਚ ‘ਤੇ ਕਾਇਮ ਰਹੇ ਜੋ ਸੋਚਿਆ ਜਾ ਰਿਹਾ ਹੈ, ਤਾਂ ਅਗਲੇ 2.5 ਤੋਂ 3 ਸਾਲਾਂ ‘ਚ ਅਸੀਂ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ।
ਸੁਬ੍ਰਹਮਣੀਅਮ (BVR Subramanian) ਨੇ ਕਿਹਾ, “ਭਾਰਤ ਇੱਕ ਅਜਿਹੇ ਪੜਾਅ ‘ਤੇ ਹੈ ਜਿੱਥੇ ਇਹ ਬਹੁਤ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ, ਜਿਵੇਂ ਕਿ ਪਹਿਲਾਂ ਬਹੁਤ ਸਾਰੇ ਦੇਸ਼ਾਂ ਨੇ ਕੀਤਾ ਹੈ। ਭਾਰਤ ਨੂੰ ਅਗਲੇ 20 ਤੋਂ 25 ਸਾਲਾਂ ਲਈ ਜਨਸੰਖਿਆ ਲਾਭਅੰਸ਼ ਦੀ ਬਖਸ਼ਿਸ਼ ਪ੍ਰਾਪਤ ਹੈ, ਜੋ ਸਾਨੂੰ ਤੇਜ਼ੀ ਨਾਲ ਵਿਕਾਸ ਕਰਨ ਦੀ ਆਗਿਆ ਦੇਵੇਗਾ।”
ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਆਪਣੇ ਪੱਧਰ ‘ਤੇ ਵਿਜ਼ਨ ਦਸਤਾਵੇਜ਼ ਤਿਆਰ ਕਰਨ ਦਾ ਸੱਦਾ ਦਿੱਤਾ ਹੈ। ਇਸ ‘ਚ ਭਾਰਤ ਦੇ ਵਿਕਾਸ ਦਾ ਬਲੂਪ੍ਰਿੰਟ ਪਹਿਲਾਂ ਹੀ ਦਿਖ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦੇ ਹੋਏ, ਨੀਤੀ ਆਯੋਗ ਦੇ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਭਾਰਤ ਦਾ ਵਿਕਾਸ ਕਰਨ ਦਾ ਸੱਦਾ ਦਿੱਤਾ ਹੈ ਕਿਉਂਕਿ ਇਹ ਇੱਕ ਲੰਮਾ ਸਫ਼ਰ ਹੈ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਨੇ ਇੱਕ ਤੇਜ਼ ਕਦਮ ਅੱਗੇ ਵਧਾਇਆ ਹੈ, ਇੱਕ ਵੱਡੀ ਛਾਲ ਮਾਰੀ ਹੈ!
Read More: CM ਭਗਵੰਤ ਮਾਨ ਨੇ ਨੀਤੀ ਆਯੋਗ ਦੀ ਬੈਠਕ ‘ਚ ਚੁੱਕਿਆ BBMB ਦਾ ਮੁੱਦਾ




