India

ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੂਜੇ ਨੰਬਰ ‘ਤੇ

ਚੰਡੀਗੜ੍ਹ, 19 ਅਪ੍ਰੈਲ 2023: ਭਾਰਤ (India) ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਹੁਣ ਚੀਨ ਨਾਲੋਂ ਲਗਭਗ 29 ਲੱਖ ਵੱਧ ਲੋਕ ਹਨ। ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ ਸਿਰਫ਼ 142 ਕਰੋੜ 57 ਲੱਖ ਹੈ।

ਸਾਲ ਦੀ ਸ਼ੁਰੂਆਤ ਵਿੱਚ ਹੀ ਗਲੋਬਲ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 2023 ਵਿੱਚ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। UNFPA ਦੇ ਨਵੇਂ ਅੰਕੜਿਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਵਿੱਚ ਇੱਕ ਸਾਲ ਵਿੱਚ 1.56 ਫੀਸਦੀ ਦਾ ਵਾਧਾ ਹੋਇਆ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ, ਭਾਰਤ (India)India ਵਿੱਚ ਇੱਕ ਭਾਰਤੀ ਪੁਰਸ਼ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਲਈ 74 ਸਾਲ ਹੈ। UNFPA ਭਾਰਤ ਦੇ ਪ੍ਰਤੀਨਿਧੀ ਨੇ ਕਿਹਾ ਕਿ ਹੁਣ ਵਿਸ਼ਵ ਦੀ ਆਬਾਦੀ 8 ਅਰਬ ਤੱਕ ਪਹੁੰਚ ਗਈ ਹੈ। ਅਸੀਂ ਭਾਰਤ ਦੇ 1.4 ਅਰਬ ਲੋਕਾਂ ਨੂੰ 1.4 ਮੌਕਿਆਂ ਵਜੋਂ ਦੇਖਾਂਗੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ। ਇਹ ਸਿੱਖਿਆ, ਜਨ ਸਿਹਤ ਅਤੇ ਸੈਨੀਟੇਸ਼ਨ ਅਤੇ ਆਰਥਿਕ ਵਿਕਾਸ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ।

Scroll to Top