Site icon TheUnmute.com

Cricket: ਭਾਰਤ ਨੇ ਦੱਖਣੀ ਅਫਰੀਕਾ ਨੂੰ ਸੇਂਚੁਰੀਅਨ ਟੈਸਟ ਮੈਚ ‘ਚ 113 ਦੌੜਾਂ ਨਾਲ ਹਰਾਇਆ

India beat South Africa by 113 runs in the Centurion Test match

ਚੰਡੀਗੜ੍ਹ 30 ਦਸੰਬਰ 2021: ਟੀਮ ਇੰਡੀਆ (India) ਨੇ ਭਾਰਤ ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਸੇਂਚੁਰੀਅਨ ‘ਚ ਖੇਡਿਆ ਗਿਆ ਪਹਿਲਾ ਟੈਸਟ 113 ਦੌੜਾਂ ਨਾਲ ਜਿੱਤ ਲਿਆ ਹੈ। ਮੈਚ ‘ਚ ਅਫਰੀਕਾ ਨੂੰ 305 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ‘ਚ ਟੀਮ 191 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਸੈਂਚੁਰੀਅਨ ਵਿੱਚ ਭਾਰਤ (India)ਦੀ ਇਹ ਪਹਿਲੀ ਟੈਸਟ ਜਿੱਤ ਹੈ। ਇਸ ਜਿੱਤ ਨਾਲ ਵਿਰਾਟ ਐਂਡ ਕੰਪਨੀ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ।ਕਪਤਾਨ ਡੀਨ ਐਲਗਰ ਨੇ ਚੌਥੀ ਪਾਰੀ ਵਿੱਚ 77 ਦੌੜਾਂ ਬਣਾ ਕੇ ਸਭ ਤੋਂ ਵੱਧ ਸਕੋਰਰ ਰਿਹਾ। ਇਸ ਦੇ ਨਾਲ ਹੀ ਭਾਰਤ ਲਈ ਸ਼ਮੀ ਅਤੇ ਬੁਮਰਾਹ ਨੇ 3-3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਰਵੀਚੰਦਰਨ ਅਸ਼ਵਿਨ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਵਿਰਾਟ ਕੋਹਲੀ ਸੈਂਚੁਰੀਅਨ ਟੈਸਟ ਮੈਚ ਜਿੱਤਣ ਵਾਲੇ ਏਸ਼ੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਸੈਂਚੁਰੀਅਨ ਦੇ ਮੈਦਾਨ ‘ਤੇ ਟੀਮ ਇੰਡੀਆ (India) ਦੀ ਇਹ ਪਹਿਲੀ ਜਿੱਤ ਹੈ।ਕੋਹਲੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਲਗਾਤਾਰ ਤੀਜਾ ਟੈਸਟ ਮੈਚ ਜਿੱਤਿਆ।ਅਫ਼ਰੀਕੀ ਧਰਤੀ ‘ਤੇ ਭਾਰਤ ਦੀ ਇਹ ਲਗਾਤਾਰ ਦੂਜੀ ਟੈਸਟ ਜਿੱਤ ਹੈ। ਇਸ ਤੋਂ ਪਹਿਲਾਂ 2018 ‘ਚ ਟੀਮ ਨੇ ਜੋਹਾਨਸਬਰਗ ‘ਚ ਖੇਡਿਆ ਗਿਆ ਆਖਰੀ ਟੈਸਟ 28 ਦੌੜਾਂ ਨਾਲ ਜਿੱਤਿਆ ਸੀ।

Exit mobile version