ਚੰਡੀਗੜ੍ਹ, 09 ਅਪ੍ਰੈਲ 2025: ਭਾਰਤ ਨੇ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ (Rafale Naval) ਖਰੀਦਣ ਦੇ ਵੱਡੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚਰਚਾ ਹੈ ਕਿ 63,000 ਕਰੋੜ ਰੁਪਏ ਤੋਂ ਵੱਧ ਦੇ ਇਸ ਸਰਕਾਰੀ ਸੌਦੇ ‘ਤੇ ਛੇਤੀ ਹੀ ਦਸਤਖਤ ਕੀਤੇ ਜਾ ਸਕਦੇ ਹਨ।
ਇਸ ਸੌਦੇ ਦੇ ਤਹਿਤ ਭਾਰਤੀ ਜਲ ਫੌਜ ਨੂੰ 22 ਸਿੰਗਲ-ਸੀਟਰ ਅਤੇ ਚਾਰ ਟਵਿਨ-ਸੀਟਰ ਜਹਾਜ਼ ਮਿਲਣਗੇ। ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਇਹ ਸੌਦਾ ਭਾਰਤੀ ਹਵਾਈ ਫੌਜ ਦੇ ਰਾਫੇਲ ਜਹਾਜ਼ਾਂ (Rafale Naval) ਦੀਆਂ ਸਮਰੱਥਾਵਾਂ ਨੂੰ ਅਪਗ੍ਰੇਡ ਕਰਨ ‘ਚ ਵੀ ਮੱਦਦ ਕਰੇਗਾ। ਰਾਫੇਲ-ਐਮ ਜੈੱਟ ਭਾਰਤੀ ਜਲ ਫੌਜ ਦੇ ਜਹਾਜ਼ਾਂ ਦੇ ਬੇੜੇ ‘ਚ ਸ਼ਾਮਲ ਕੀਤੇ ਜਾਣਗੇ।
ਰਾਫੇਲ-ਐਮ ਜੈੱਟ ਫਰਾਂਸ ਦੀ ਡਸੌਲਟ ਏਵੀਏਸ਼ਨ ਕੰਪਨੀ ਵੱਲੋਂ ਨਿਰਮਿਤ ਭਾਰਤੀ ਹਵਾਈ ਫੌਜ ਦੇ ਰਾਫੇਲ ਜਹਾਜ਼ ਵਾਂਗ ਅਤਿ-ਆਧੁਨਿਕ ਤਕਨਾਲੋਜੀ ਅਤੇ ਸਮਰੱਥਾਵਾਂ ਨਾਲ ਲੈਸ ਹੋਣਗੇ। ਇਹ ਜਹਾਜ਼ ਭਾਰਤੀ ਜਲ ਫੌਜ ਲਈ ਇੱਕ ਗੇਮ-ਚੇਂਜਰ ਸਾਬਤ ਹੋਣਗੇ, ਸਮੁੰਦਰ ‘ਚ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣਗੇ। ਇਨ੍ਹਾਂ ਜੈੱਟਾਂ ਦੀ ਵਰਤੋਂ ਏਅਰਕ੍ਰਾਫਟ ਕੈਰੀਅਰਾਂ ‘ਤੇ ਵੀ ਕੀਤੀ ਜਾਵੇਗੀ, ਜਿਸ ਨਾਲ ਭਾਰਤੀ ਜਲ ਫੌਜ ਦੀ ਰਣਨੀਤਕ ਸ਼ਕਤੀ ‘ਚ ਬਹੁਤ ਵਾਧਾ ਹੋਵੇਗਾ।
Read More: Indian Defense News: ਰੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਭਾਰਤ ਸਰਕਾਰ ਕਰ ਰਹੀ ਸਮਝੌਤਾ