ਚੰਡੀਗੜ੍ਹ, 04 ਸਤੰਬਰ 2023: ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਦੀ ਸਨਾਤਨ ਧਰਮ (Sanatan Dharma) ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਸਨਾਤਨ ਨੂੰ ਕੁਚਲਣ ਦੀ ਇੱਛਾ ਰੱਖਣ ਵਾਲੇ ਕਿੰਨੇ ਹੀ ਤਬਾਹ ਹੋ ਗਏ। ਹਿੰਦੂਆਂ ਨੂੰ ਮਿਟਾਉਣ ਦੇ ਖ਼ਵਾਬ ਵਾਲੇ ਕਿੰਨੇ ਹੀ ਸੁਆਹ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹੰਕਾਰੀ ਲੋਕੋ ਸੁਣੋ ਤੁਸੀਂ ਅਤੇ ਤੁਹਾਡੇ ਦੋਸਤ ਰਹੇ ਜਾਂ ਨਾ ਰਹੇ। ਸਨਾਤਨ ਸੀ, ਸਨਾਤਨ ਹੈ ਅਤੇ ਰਹੇਗਾ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਦੇ ਇਸ ਬਿਆਨ ਦੀ ਹਰ ਪਾਸੇ ਸਖ਼ਤ ਆਲੋਚਨਾ ਹੋ ਰਹੀ ਹੈ।
ਅਨੁਰਾਗ ਠਾਕੁਰ ਨੇ ਕਿਹਾ, ‘ਜੇਕਰ ਬੰਗਾਲ ਵਿਚ ਰਾਮਨੌਮੀ ਦੀ ਯਾਤਰਾ ਨਿਕਲਦੀ ਹੈ ਤਾਂ ਉਨ੍ਹਾਂ ‘ਤੇ ਬੰਬ ਅਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਬਿਹਾਰ ਵਿੱਚ ਰਾਮਾਇਣ ਤੇ ਮਾਤਾ ਸੀਤਾ ਨੂੰ ਗਾਲ੍ਹਾਂ ਕੱਢਣ ਵਾਲੇ ਅਤੇ ਯੂਪੀ ਵਿੱਚ ਇਸ ਹੰਕਾਰੀ ਗਠਜੋੜ ਦੇ ਆਗੂ ਥੱਕਦੇ ਨਹੀਂ। ਆਖ਼ਰ ਉਨ੍ਹਾਂ ਦੀ ਮਾਨਸਿਕਤਾ ਕੀ ਹੈ? ਉਹ ਰਾਜਨੀਤੀ ਲਈ ਇੰਨੇ ਨੀਵੇਂ ਹੋ ਜਾਣਗੇ ਕਿ ਸਨਾਤਨ ਧਰਮ (Sanatan Dharma) ਨੂੰ ਤਬਾਹ ਕਰਨ ਦੀ ਗੱਲ ਕਰਨਗੇ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਧਰੁਵੀਕਰਨ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ, ਪਰ ਦੇਸ਼ ਦੀ ਜਨਤਾ ਉਨ੍ਹਾਂ ਦਾ ਅਸਲੀ ਚਿਹਰਾ ਜਾਣਦੀ ਹੈ। ਉਨ੍ਹਾਂ ਨੂੰ ਸਹੀ ਜਗ੍ਹਾ ‘ਤੇ ਲੈ ਜਾਵੇਗਾ। ਇਸ ਮੋਰਚੇ ਦੇ ਆਗੂਆਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਦਰਅਸਲ ਅਨੁਰਾਗ ਠਾਕੁਰ ਪੰਜਾਬ ਦੇ ਫਗਵਾੜਾ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਤਹਿਤ ਹਰਬੰਸ਼ਪੁਰ ਵਿੱਚ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਅਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਲਸ਼ ਯਾਤਰਾ ‘ਚ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਹਰ ਘਰ ਵਿੱਚੋਂ ਦੇਸ਼ ਦਾ ਗੌਰਵ ਅਤੇ ਦੇਸ਼ ਦੀ ਮਿੱਟੀ ਇਕੱਠਾ ਕਰਕੇ ਆਪਣੇ ਮੱਥੇ ‘ਤੇ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਕਹਿਣਾ ਹੈ ਕਿ ਅਜਿਹਾ ਬਿਆਨ ਇੱਕ ਯੋਜਨਾ ਦੇ ਹਿੱਸੇ ਵਜੋਂ ਬਹੁਤ ਸੋਚ ਸਮਝ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ I.N.D.I.A. ਦੀ ਮੁੰਬਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਪੁੱਤਰ ਵੱਲੋਂ ਦਿੱਤਾ ਗਿਆ ਬਿਆਨ ਇੱਕ ਸੋਚੀ ਸਮਝੀ ਬਿਆਨਬਾਜ਼ੀ ਹੈ। ਉਹ ਹਰ ਵਾਰ ਅਜਿਹੀਆਂ ਟਿੱਪਣੀਆਂ ਕਰਕੇ ਸਨਾਤਨ ਹਿੰਦੂ ਧਰਮ ਨੂੰ ਮਿਟਾਉਣ ਦੀ ਗੱਲ ਕਰਦੇ ਹਨ। ਪਰ ਅਜਿਹਾ ਕਦੇ ਨਹੀਂ ਹੋਵੇਗਾ
ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਹਿੰਦੂ ਧਰਮ ਦੇ ਸਾਰੇ ਲੋਕਾਂ ਨੂੰ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਕੰਮ ਹਮੇਸ਼ਾ ਹਿੰਦੂ ਧਰਮ ਦੇ ਵਿਨਾਸ਼ ਲਈ ਰਹੇ ਹਨ। ਇਹ ਲੋਕ ਘੱਟ ਗਿਣਤੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਹਮੇਸ਼ਾ ਹਿੰਦੂ ਧਰਮ ‘ਤੇ ਅਜਿਹੇ ਹਮਲੇ ਕਰਦੇ ਰਹਿੰਦੇ ਹਨ। ਮੈਂ ਉਸਦਾ ਵਿਰੋਧ ਕਰਦਾ ਹਾਂ, ਉਸਨੂੰ ਭਵਿੱਖ ਵਿੱਚ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਇਸ ਸਬੰਧੀ ਉਦੈਨਿਧੀ ਸਟਾਲਿਨ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।