ਚੰਡੀਗੜ੍ਹ, 23 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵੱਲੋਂ ਅੱਜ ਪਟਿਆਲਾ ‘ਚ ਚੋਣ ਰੈਲੀ ਕੀਤੀ ਜਾ ਰਹੀ ਹੈ । ਇਸ ਸਮੇਂ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੰਡੀਆ ਗਠਜੋੜ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਮੋਦੀ ਸਰਕਰ ਨੇ ਹਰੇਕ ਲਈ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ। ਮੋਦੀ ਸਰਕਰ ਨੇ ਜਲ ਜੀਵਨ ਯੋਜਨਾ ਸ਼ੁਰੂ ਕੀਤੀ ਹੈ। ਇਸ ਨਾਲ ਸਾਨੂੰ ਪਾਣੀ ਕਾਰਨ ਹੋਣ ਵਾਲੀਆਂ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ।
ਉਨ੍ਹਾਂ (PM Modi) ਕਿਹਾ ਕਿ ਪੰਜਾਬ ਨੂੰ 5 ਦਰਿਆਵਾਂ ਦੀ ਬਖਸ਼ਿਸ਼ ਹੈ ਪਰ ਇੰਡੀ ਗਠਜੋੜ ਵਾਲੇ ਕਿਸਾਨਾਂ ਨਾਲ ਝੂਠ ਬੋਲਦੇ ਹਨ। ਉਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਪੂਰਾ ਨਹੀਂ ਕੀਤਾ। ਪਿਛਲੇ 10 ਸਾਲਾਂ ਵਿੱਚ ਕਣਕ ਅਤੇ ਝੋਨੇ ਦੀ ਰਿਕਾਰਡ ਖਰੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਢਾਈ ਗੁਣਾ ਵਾਧਾ ਕੀਤਾ ਹੈ, ਅਸੀਂ ਧਰਤੀ ਨੂੰ ਜੈਵਿਕ ਰਸਾਇਣਾਂ ਤੋਂ ਬਚਾਉਣ ਲਈ ਕੁਦਰਤੀ ਖੇਤੀ ‘ਤੇ ਜ਼ੋਰ ਦੇ ਰਹੇ ਹਾਂ। ਭਾਰਤ ਆਉਣ ਵਾਲੇ 5 ਸਾਲਾਂ ਵਿੱਚ ਇੱਕ ਵੱਡਾ ਨਿਰਮਾਣ ਕੇਂਦਰ ਬਣਨ ਵੱਲ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਖੇਤਰ ਨੂੰ ਵਿਦੇਸ਼ੀ ਸੰਸਥਾਵਾਂ ਲਈ ਖੋਲ੍ਹ ਦਿੱਤਾ ਹੈ। ਇਹ ਪਟਿਆਲਾ ਵਰਗੇ ਵਿੱਦਿਅਕ ਹੱਬ ਵਜੋਂ ਵੀ ਲਾਹੇਵੰਦ ਹੋਵੇਗਾ। ਓਲੰਪਿਕ ਖੇਡਾਂ 2036 ਵਿੱਚ ਹੋਣੀਆਂ ਹਨ, ਇਸ ਲਈ ਭਾਰਤ ਤਿਆਰੀ ਕਰ ਰਿਹਾ ਹੈ ਕਿ ਓਲੰਪਿਕ ਭਾਰਤ ਵਿੱਚ ਹੋਣੇ ਚਾਹੀਦੇ ਹਨ।