ਇੰਡੀਆਂ ਗਠਜੋੜ

ਇੰਡੀਆਂ ਗਠਜੋੜ ਜਨਤਾ ਨੂੰ ਮੂਰਖ ਬਣਾ ਰਿਹਾ ਹੈ: ਪ੍ਰਧਾਨ ਮੰਤਰੀ ਮੋਦੀ

ਚੰਡੀਗੜ੍ਹ, 24 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਵਿਖੇ ਆਪਣੇ ਸੰਬੋਧਨ ‘ਚ ਕਿਹਾ ਕਿ 2024 ਦੀ ਚੋਣ ਦੇਸ਼ ਨੂੰ ਲੀਡਰਸ਼ਿਪ ਦੇਣ ਦੀ ਚੋਣ ਹੈ। ਭਾਜਪਾ ਦਾ ਵਿਜ਼ਨ ਵਿਕਸਤ ਭਾਰਤ ਹੈ | ਇਹ ਸਭ ਤੋਂ ਪਹਿਲਾਂ ਰਾਸ਼ਟਰ ਦਾ ਸੰਕਲਪ ਹੈ।

ਉਨ੍ਹਾਂ ਕਿਹਾ ਕਿ ਇੰਡੀ ਗੱਠਜੋੜ ਫਿਰਕੂ ਅਤੇ ਅਤਿ ਜਾਤੀਵਾਦੀ ਹਨ । ਕਾਂਗਰਸ ਦੇ ਝਾੜੂ ਵਾਲੇ ਇੰਡੀਆ ਗਠਜੋੜ ਦੇ ਲੋਕ ਹਰ ਰੋਜ਼ ਜਨਤਾ ਨੂੰ ਮੂਰਖ ਬਣਾਉਣ ਦੀ ਖੇਡ ਖੇਡ ਰਹੇ ਹਨ। ਉਹ ਦਿੱਲੀ ਵਿੱਚ ਦੋਸਤ ਹਨ ਅਤੇ ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਇਨ੍ਹਾਂ ਦੋਵਾਂ ਦੁਕਾਨਾਂ ਦਾ ਸ਼ਟਰ ਇੱਕੋ ਜਿਹਾ ਹੈ, ਜਨਤਾ ਨੂੰ ਇਹ ਪਤਾ ਲੱਗ ਗਿਆ ਹੈ।

Scroll to Top