ਚੰਡੀਗੜ੍ਹ, 10 ਅਗਸਤ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸੰਸਦ ‘ਚ ਬੇਭਰੋਸਗੀ ਮਤੇ ‘ਤੇ ਬਹਿਸ ਦੇ ਤੀਜੇ ਦਿਨ ਜਵਾਬ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਇੰਡੀਆ‘ ਗਠਜੋੜ ਇੱਕ ਹੰਕਾਰੀ ਗਠਜੋੜ ਹੈ। ਇੱਥੇ ਹਰ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਹੈ। ਜਦੋਂ 2018 ਵਿੱਚ ਬੇਭਰੋਸਗੀ ਮਤਾ ਆਇਆ ਤਾਂ ਅਸੀਂ ਜ਼ਿਆਦਾ ਸੀਟਾਂ ਜਿੱਤੀਆਂ। ਹੁਣ 2024 ‘ਚ ਰਿਕਾਰਡ ਜਿੱਤ ਹੋਵੇਗੀ। ਬੇਭਰੋਸਗੀ ਮਤੇ ‘ਤੇ ਚਰਚਾ ਤੋਂ ਬਾਅਦ ਵੋਟਿੰਗ ਹੋਵੇਗੀ। ਜਿਕਰਯੋਗ ਹੈ ਕਿ 26 ਜੁਲਾਈ ਨੂੰ ਵਿਰੋਧੀ ਧਿਰ ਨੇ ਮਣੀਪੁਰ ਮੁੱਦੇ ‘ਤੇ ਕੇਂਦਰ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ ਸੀ। ਅਗਲੇ ਦਿਨ ਯਾਨੀ 27 ਜੁਲਾਈ ਨੂੰ ਲੋਕ ਸਭਾ ਦੇ ਸਪੀਕਰ ਨੇ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ।
ਨਵੰਬਰ 23, 2024 1:13 ਪੂਃ ਦੁਃ