ਸਪੋਰਟਸ, 02 ਫਰਵਰੀ 2026: ਟੀ-20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਲਈ ਭਾਰਤ ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ ਨੂੰ ਅਮਰੀਕਾ ਅਤੇ ਨਾਮੀਬੀਆ ਖ਼ਿਲਾਫ ਦੋ ਅਭਿਆਸ ਮੈਚਾਂ ਲਈ ਟੀਮ ਦਾ ਐਲਾਨ ਕੀਤਾ। ਆਯੁਸ਼ ਬਦੋਨੀ ਭਾਰਤ ਏ ਟੀਮ ਦੀ ਅਗਵਾਈ ਕਰਨਗੇ। ਦਿਲਚਸਪ ਗੱਲ ਇਹ ਹੈ ਕਿ ਤਿਲਕ ਵਰਮਾ, ਜੋ ਸੱਟ ਕਾਰਨ ਬਾਹਰ ਹੈ, ਉਨ੍ਹਾਂ ਨੂੰ ਵੀ ਇਸ ਟੀਮ ‘ਚ ਸ਼ਾਮਲ ਕੀਤਾ ਹੈ। ਤਿਲਕ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਹੈ।
ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਟੂਰਨਾਮੈਂਟ ‘ਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਨੇ 2024 ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ, ਅਤੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਇਸ ਗਲੋਬਲ ਟੂਰਨਾਮੈਂਟ ‘ਚ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ।
ਟੀ-20 ਵਿਸ਼ਵ ਕੱਪ ਅਭਿਆਸ ਮੈਚ ਲਈ ਭਾਰਤ ਏ ਟੀਮ:-
ਆਯੁਸ਼ ਬਦੋਨੀ (ਕਪਤਾਨ), ਨਮਨ ਧੀਰ, ਆਸ਼ੂਤੋਸ਼ ਸ਼ਰਮਾ, ਪ੍ਰਿਯਾਂਸ਼ ਆਰੀਆ, ਐਨ ਜਗਦੀਸ਼ਨ (ਵਿਕਟਕੀਪਰ), ਤਿਲਕ ਵਰਮਾ, ਰਿਆਨ ਪਰਾਗ, ਮਾਨਵ ਸੁਥਾਰ, ਅਸ਼ੋਕ ਸ਼ਰਮਾ, ਉਰਵਿਲ ਪਟੇਲ (ਵਿਕਟਕੀਪਰ), ਗੁਰਜਪਨੀਤ ਸਿੰਘ, ਵਿਪਰਾਜ ਨਿਗਮ, ਰਵੀ ਬਿਸ਼ਨੋਈ, ਖਲੀਲ ਅਹਿਮਦ, ਮਯੰਕ ਯਾਦਵ।
ਤਿਲਕ ਸਿਰਫ਼ ਇੱਕ ਮੈਚ ਵਿੱਚ ਖੇਡਣਗੇ
ਭਾਰਤੀ ਟੀਮ ਦਾ ਐਲਾਨ ਕਰਦੇ ਹੋਏ, ਬੀਸੀਸੀਆਈ ਨੇ ਕਿਹਾ ਕਿ ਤਿਲਕ ਵਰਮਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ ਅਭਿਆਸ ਮੈਚ ਦਾ ਹਿੱਸਾ ਹੋਣਗੇ। ਤਿਲਕ ਦੇ ਪੇਟ ਦੀ ਸਰਜਰੀ ਹੋਈ ਸੀ, ਜਿਸ ਕਾਰਨ ਉਹ ਨਿਊਜ਼ੀਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਦਾ ਹਿੱਸਾ ਨਹੀਂ ਸੀ। ਤਿਲਕ ਬੈਂਗਲੁਰੂ ‘ਚ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ (ਸੀਓਈ) ‘ਚ ਪੁਨਰਵਾਸ ਕਰ ਰਿਹਾ ਹੈ ਅਤੇ ਜਲਦੀ ਹੀ ਟੀਮ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਹੁਣ ਜਦੋਂ ਤਿਲਕ ਨੂੰ ਭਾਰਤ ਏ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਤਾਂ ਇਹ ਸੰਕੇਤ ਦਿੰਦਾ ਹੈ ਕਿ ਉਹ ਟੀ-20 ਵਿਸ਼ਵ ਕੱਪ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ।
Read More: IND ਬਨਾਮ PAK: ਭਾਰਤ ਖ਼ਿਲਾਫ ਮੈਚ ਦਾ ਬਾਈਕਾਟ ਕਰਨ ਦਾ ਪਾਕਿਸਤਾਨ ‘ਤੇ ਕੀ ਪ੍ਰਭਾਵ ਪਵੇਗਾ ?




