ਸਪੋਰਟਸ, 23 ਅਕਤੂਬਰ 2025: IND W ਬਨਾਮ NZ W: ਮਹਿਲਾ ਵਿਸ਼ਵ ਕੱਪ ਦਾ 24ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 33 ਓਵਰਾਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 211 ਦੌੜਾਂ ਬਣਾ ਲਈਆਂ ਹਨ। ਸਮ੍ਰਿਤੀ ਮੰਧਾਨਾ 109 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਪ੍ਰਤੀਕਾ ਰਾਵਲ (87 ਦੌੜਾਂ) ਮੈਦਾਨ ‘ਤੇ ਹਨ। ਸਮ੍ਰਿਤੀ ਮੰਧਾਨਾ ਨੇ 31ਵੇਂ ਓਵਰ ਦੀ ਚੌਥੀ ਗੇਂਦ ‘ਤੇ ਆਪਣਾ ਸੈਂਕੜਾ ਪੂਰਾ ਕੀਤਾ, ਜੋ ਉਸਦਾ 14ਵਾਂ ਵਨਡੇ ਸੈਂਕੜਾ ਹੈ।
ਸਮ੍ਰਿਤੀ ਮੰਧਾਨਾ ਦਾ ਇਹ ਮਹਿਲਾ ਵਨਡੇ ਵਿਸ਼ਵ ਕੱਪ ‘ਚ ਤੀਜਾ ਸੈਂਕੜਾ ਵੀ ਹੈ। ਭਾਰਤ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਹਰ ਕੀਮਤ ‘ਤੇ ਜਿੱਤਣਾ ਪਵੇਗਾ। ਹੁਣ ਤੱਕ, ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਨੇ ਟੂਰਨਾਮੈਂਟ ‘ਚ ਪੰਜ-ਪੰਜ ਮੈਚ ਖੇਡੇ ਹਨ। ਭਾਰਤ ਦੋ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਦੀਆਂ ਮਹਿਲਾਵਾਂ ਇੱਕ ਜਿੱਤ, ਦੋ ਹਾਰਾਂ ਅਤੇ ਦੋ ਡਰਾਅ ਨਾਲ ਪੰਜਵੇਂ ਸਥਾਨ ‘ਤੇ ਹਨ।
ਪ੍ਰਤੀਕਾ ਨੇ ਸਭ ਤੋਂ ਤੇਜ਼ 1,000 ਦੌੜਾਂ ਦੀ ਕੀਤੀ ਬਰਾਬਰੀ
ਪ੍ਰਤੀਕਾ ਰਾਵਲ ਨੇ 23 ਪਾਰੀਆਂ ‘ਚ ਇਹ ਮੀਲ ਪੱਥਰ ਪੂਰਾ ਕੀਤਾ, ਜਿਸ ‘ਚ ਰਾਵਲ ਨੇ ਆਸਟ੍ਰੇਲੀਆ ਦੀ ਲਿੰਡਸੇ ਰੀਲਰ ਦੀ ਮਹਿਲਾ ਵਨਡੇ ‘ਚ ਸਭ ਤੋਂ ਤੇਜ਼ 1,000 ਦੌੜਾਂ ਦੀ ਬਰਾਬਰੀ ਕੀਤੀ।




