ਚੰਡੀਗੜ੍ਹ, 04 ਅਕਤੂਬਰ 2024: ਮਹਿਲਾ ਟੀ-20 ਵਿਸ਼ਵ ਕੱਪ 2024 (Women’s T20 World Cup 2024) ਦੇ ਦੂਜੇ ਦਿਨ ਭਾਰਤੀ ਮਹਿਲਾ ਟੀਮ ਦਾ ਪਹਿਲਾ ਮੁਕਾਬਲਾ ਅੱਜ ਨਿਊਜ਼ੀਲੈਂਡ ਨਾਲ ਹੋਵੇਗਾ | ਇਹ ਮੁਕਾਬਲਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਸ਼ਾਮ ਸ਼ਾਮ 7 ਵਜੇ ਸ਼ੁਰੂ ਹੋਵੇਗਾ |
ਜਿਕਰਯੋਗ ਹੈ ਕਿ ਇਹ ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup 2024) ਦਾ 9ਵਾਂ ਐਡੀਸ਼ਨ ਹੈ। ਭਾਰਤੀ ਮਹਿਲਾ ਟੀਮ ਦੀ ਨਜ਼ਰ ਆਪਣੇ ਪਹਿਲੇ ਖ਼ਿਤਾਬ ਜਿੱਤਣ ‘ਤੇ ਹੈ। ਭਾਰਤੀ ਟੀਮ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ‘ਚ ਹੈ। ਇਸ ਗਰੁੱਪ ‘ਚ ਭਾਰਤ-ਨਿਊਜ਼ੀਲੈਂਡ ਤੋਂ ਇਲਾਵਾ ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਹਨ।
ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੀ-20 ਕ੍ਰਿਕਟ ‘ਚ ਭਾਰਤ ‘ਤੇ ਦਬਦਬਾ ਬਣਾਇਆ ਹੋਇਆ ਹੈ। ਦੋਵਾਂ ਵਿਚਾਲੇ 2009 ਤੋਂ ਹੁਣ ਤੱਕ 13 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਨਿਊਜ਼ੀਲੈਂਡ ਨੇ 9 ਮੈਚ ਜਿੱਤੇ ਅਤੇ ਭਾਰਤ ਨੇ 4 ਮੈਚ ਜਿੱਤੇ ਹਨ | ਭਾਰਤ ਸਾਹਮਣੇ ਇਹ ਇੱਕ ਵੱਡੀ ਚੁਣੌਤੀ ਹੈ |
ਭਾਰਤ ਅਤੇ ਨਿਊਜ਼ੀਲੈਂਡ ਮਹਿਲਾ ਟੀਮ ਵਿਚਾਲੇ ਆਖਰੀ ਟੀ-20 ਮੈਚ ਫਰਵਰੀ 2022 ‘ਚ ਖੇਡਿਆ ਗਿਆ ਸੀ। ਜਦੋਂ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ ‘ਤੇ ਗਈ ਸੀ। ਇਸ ਇੱਕੋ-ਇੱਕ ਮੈਚ ‘ਚ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ।