ਚੰਡੀਗੜ੍ਹ, 15 ਜਨਵਰੀ 2025: india women vs ireland women: ਭਾਰਤੀ ਮਹਿਲਾ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਰਾਜਕੋਟ ‘ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ‘ਚ ਆਇਰਲੈਂਡ ਵਿਰੁੱਧ ਸ਼ਾਨਦਾਰ ਸੈਂਕੜਾ ਜੜਿਆ ਹੈ। ਮੰਧਾਨਾ ਨੇ ਸਿਰਫ਼ 70 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ, ਜੋ ਕਿ ਭਾਰਤ ਲਈ ਮਹਿਲਾ ਕ੍ਰਿਕਟ ‘ਚ ਕਿਸੇ ਵੀ ਬੱਲੇਬਾਜ਼ ਦੁਆਰਾ ਬਣਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਹੈ।
ਸਮ੍ਰਿਤੀ ਮੰਧਾਨਾ ਨੇ ਇਸ ਮਾਮਲੇ ‘ਚ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਖ਼ਿਲਾਫ 87 ਗੇਂਦਾਂ ‘ਚ ਸੈਂਕੜਾ ਜੜਿਆ ਸੀ। ਤੀਜੇ ਵਨਡੇ ਮੈਚ ‘ਚ ਭਾਰਤੀ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ |
ਸਮ੍ਰਿਤੀ ਮੰਧਾਨਾ (Smriti Mandhana) ਅਤੇ ਪ੍ਰਤੀਕਾ ਰਾਵਲ ਨੇ ਇੱਕ ਵਾਰ ਫਿਰ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਲੜੀ ਵਿੱਚ ਪਹਿਲਾਂ ਹੀ 2-0 ਨਾਲ ਅੱਗੇ ਚੱਲ ਰਹੀ ਭਾਰਤੀ ਮਹਿਲਾ ਟੀਮ ਆਇਰਲੈਂਡ ਖ਼ਿਲਾਫ਼ ਤੀਜੇ ਮੈਚ ‘ਚ ਮਜ਼ਬੂਤ ਸ਼ੁਰੂਆਤ ਦਿਵਾਉਣ ‘ਚ ਕਾਮਯਾਬ ਰਹੀ। ਭਾਰਤੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੰਧਾਨਾ ਅਤੇ ਰਾਵਲ ਨੇ ਭਾਰਤ ਨੂੰ ਇੱਕ ਵਧੀਆ ਸ਼ੁਰੂਆਤ ਦਿੱਤੀ ਅਤੇ 24 ਓਵਰਾਂ ਬਾਅਦ ਸਕੋਰ 200 ਤੋਂ ਪਾਰ ਪਹੁੰਚਾਇਆ।
ਪਹਿਲੇ ਦੋ ਮੈਚਾਂ ‘ਚ ਸ਼ਾਨਦਾਰ ਜਿੱਤਾਂ ਦਰਜ ਕਰਨ ਤੋਂ ਬਾਅਦ, ਭਾਰਤੀ ਟੀਮ ਬੁੱਧਵਾਰ ਨੂੰ ਆਇਰਲੈਂਡ ਵਿਰੁੱਧ ਤੀਜਾ ਅਤੇ ਆਖਰੀ ਵਨਡੇ ਮੈਚ ਖੇਡ ਰਹੀ ਹੈ | ਭਾਰਤ ਦਾ ਉਦੇਸ਼ ਸੀਰੀਜ਼ ਨੂੰ ਕਲੀਨ ਸਵੀਪ ਕਰਨਾ ਹੈ। ਪਹਿਲੇ ਦੋ ਮੈਚਾਂ ‘ਚ ਸ਼ਾਨਦਾਰ ਜਿੱਤਾਂ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਤੀਜਾ ਮੈਚ ਜਿੱਤ ਕੇ ਆਇਰਲੈਂਡ ਖਿਲ਼ਾਫ ਸੀਰੀਜ਼ ਨੂੰ ਕਲੀਨ ਸਵੀਪ ਕਰਨ ਚਾਹੇਗੀ |
Read More: Vijay Hazare Trophy: ਬੜੌਦਾ ਨੂੰ ਕਰਨਾਟਕ ਹੱਥੋਂ ਹਾਰ ਤੋਂ ਨਹੀਂ ਬਚਾ ਸਕਿਆ ਸ਼ਾਸ਼ਵਤ ਰਾਵਤ ਦਾ ਸੈਂਕੜਾ