IND-W ਬਨਾਮ ENG-W

IND-W ਬਨਾਮ ENG-W: ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਚੌਥੇ ਟੀ-20 ‘ਚ ਹਰਾ ਕੇ ਸੀਰੀਜ਼ ਜਿੱਤੀ

ਸਪੋਰਟਸ, 10 ਜੁਲਾਈ 2025: IND-W ਬਨਾਮ ENG-W: ਭਾਰਤੀ ਮਹਿਲਾ ਟੀਮ ਨੇ ਮੈਨਚੈਸਟਰ ਦੇ ਓਲਡ ਟ੍ਰੈਫੋਰਡ ‘ਚ ਖੇਡੇ ਗਏ ਚੌਥੇ ਟੀ-20 ਮੈਚ ‘ਚ ਇੰਗਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਆਪਣੇ ਨਾਂ ਕਰ ਲਈ ਹੈ | ਹੁਣ ਇਸ ਸੀਰੀਜ਼ ਦਾ ਆਖਰੀ ਮੈਚ 12 ਜੁਲਾਈ ਨੂੰ ਬਰਮਿੰਘਮ ‘ਚ ਖੇਡਿਆ ਜਾਵੇਗਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 20 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਭਾਰਤੀ ਟੀਮ ਨੇ 17 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਭਾਰਤ ਨੇ ਪਹਿਲਾ ਟੀ-20 97 ਦੌੜਾਂ ਨਾਲ ਅਤੇ ਦੂਜਾ ਟੀ-20 24 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਤੀਜਾ ਟੀ-20 (IND-W ਬਨਾਮ ENG-W) ਪੰਜ ਦੌੜਾਂ ਨਾਲ ਜਿੱਤਿਆ ਸੀ।

ਸ਼੍ਰੀਚਰਣੀ (2/30) ਅਤੇ ਰਾਧਾ ਯਾਦਵ (2/15) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ, ਭਾਰਤ ਨੇ ਚੌਥੇ ਮਹਿਲਾ ਟੀ-20 ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ‘ਤੇ 126 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਜੇਕਰ ਸੋਫੀ ਏਕਲਸਟੋਨ (16*) ਅਤੇ ਈਸੀ ਵਾਂਗ (11*) ਆਖਰੀ ਓਵਰ ‘ਚ 16 ਦੌੜਾਂ ਨਾ ਬਣਾਉਂਦੀਆਂ, ਤਾਂ ਮੇਜ਼ਬਾਨ ਟੀਮ ਦੀ ਹਾਲਤ ਹੋਰ ਵੀ ਮਾੜੀ ਹੁੰਦੀ। ਦੋਵਾਂ ਨੇ ਦੀਪਤੀ ਸ਼ਰਮਾ ਦੇ ਓਵਰ ‘ਚ ਇੱਕ-ਇੱਕ ਛੱਕਾ ਲਗਾਇਆ। ਸ਼੍ਰੀਚਰਾਣੀ ਨੇ ਤੀਜੇ ਓਵਰ ‘ਚ ਹੀ ਡੈਨੀ ਵਿਆਟ (5) ਨੂੰ ਆਊਟ ਕਰ ਦਿੱਤਾ।

ਟਾਪ ਸਕੋਰਰ ਸੋਫੀਆ ਡੰਕਲੇ 22 ਦੌੜਾਂ ਬਣਾਉਣ ਤੋਂ ਬਾਅਦ ਦੀਪਤੀ ਦਾ ਸ਼ਿਕਾਰ ਬਣ ਗਈ। ਬਿਊਮੋਂਟ (20) ਅਤੇ ਐਲਿਸ ਕੈਪਸੀ (18) ਨੇ 35 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਰਾਧਾ ਯਾਦਵ ਨੇ ਆਪਣੀ ਗੇਂਦਬਾਜ਼ੀ ਨਾਲ ਇੰਗਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਭਾਰਤ ਲਈ ਰਾਧਾ ਨੇ ਚਾਰ ਓਵਰਾਂ ‘ਚ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼੍ਰੀਚਰਾਣੀ ਨੇ ਚਾਰ ਓਵਰਾਂ ‘ਚ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਮਨਜੋਤ ਕੌਰ ਅਤੇ ਦੀਪਤੀ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ।

Read More: Indian women team: ਵਨਡੇ ਵਿਸ਼ਵ ਕੱਪ ਤੋਂ ਤਿਕੋਣੀ ਸੀਰੀਜ਼ ਖੇਡੇਗੀ ਭਾਰਤੀ ਮਹਿਲਾ ਟੀਮ

Scroll to Top