IND ਬਨਾਮ AUS

IND-W ਬਨਾਮ AUS-W: ਮੁੱਲਾਂਪੁਰ ‘ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨਡੇ ਮੈਚ

ਸਪੋਰਟਸ, 17 ਸਤੰਬਰ 2025: IND ਬਨਾਮ AUS: ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਖੇਡੇਗੀ। ਆਸਟ੍ਰੇਲੀਆ ਸੀਰੀਜ਼ ‘ਚ 1-0 ਨਾਲ ਅੱਗੇ ਹੈ, ਅਤੇ ਜੇਕਰ ਆਸਟ੍ਰੇਲੀਆ ਇਹ ਮੈਚ ਜਿੱਤ ਜਾਂਦੀ ਹੈ, ਤਾਂ ਆਸਟ੍ਰੇਲੀਆ ਸੀਰੀਜ਼ ਜਿੱਤ ਲਵੇਗੀ।ਇਹ ਮੈਚ ਦੁਪਹਿਰ 1:30 ਵਜੇ ਖੇਡਿਆ ਜਾਵੇਗਾ |

ਭਾਰਤੀ ਟੀਮ 2021 ਤੋਂ ਬਾਅਦ ਆਸਟ੍ਰੇਲੀਆ ਨੂੰ ਹਰਾ ਨਹੀਂ ਸਕੀ ਹੈ, ਲਗਾਤਾਰ ਅੱਠ ਮੈਚ ਹਾਰ ਚੁੱਕੀ ਹੈ। ਭਾਰਤ ਨੂੰ ਐਤਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਮਹਾਰਾਜਾ ਯਾਦਵਿੰਦਰਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਅੱਜ ਦੇ ਮੈਚ ਤੋਂ ਪਹਿਲਾਂ ਭਾਰਤੀ ਟੀਮ ‘ਤੇ ਜਿੱਤਣ ਦਾ ਦਬਾਅ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ।

ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਨੇ ਕਿਹਾ, “ਇਹ ਇੱਕ ਬੁਰਾ ਦਿਨ ਹੋ ਸਕਦਾ ਹੈ, ਪਰ ਸਾਡੀ ਟੀਮ ‘ਚ ਹਰ ਕੋਈ ਇੱਕ ਸ਼ਾਨਦਾਰ ਫੀਲਡਰ ਹੈ। ਐਤਵਾਰ ਨੂੰ ਅਸੀਂ ਜੋ ਕੈਚ ਛੱਡੇ ਉਹ ਆਮ ਤੌਰ ‘ਤੇ ਸ਼ਾਨਦਾਰ ਕੈਚ ਹੁੰਦੇ ਹਨ।

ਇਸ ਤੋਂ ਇਲਾਵਾ ਅਸੀਂ ਕਈ ,ਮੁਸ਼ਕਿਲ ਕੈਚ ਵੀ ਲਏ।” ਭਾਰਤ-ਪਾਕਿਸਤਾਨ ਏਸ਼ੀਆ ਕੱਪ ਦੌਰਾਨ ਸੂਰਿਆ ਕੁਮਾਰ ਯਾਦਵ ਵੱਲੋਂ ਪਾਕਿਸਤਾਨੀ ਕਪਤਾਨ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਜਾਣ ‘ਤੇ, ਦੀਪਤੀ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਸਿਰਫ ਟੀਮ ਦੀ ਜਿੱਤ ‘ਤੇ ਕੇਂਦ੍ਰਿਤ ਸੀ।

ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਚਾਰ ਸਪਿਨ ਗੇਂਦਬਾਜ਼ਾਂ ਨੂੰ ਫੀਲਡਿੰਗ ਕਰਨਾ ਟੀਮ ਬੈਠਕ ਦਾ ਹਿੱਸਾ ਸੀ। ਸਾਰੇ ਗੇਂਦਬਾਜ਼ ਵਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਆਸਟ੍ਰੇਲੀਆ ਨੇ ਵਧੀਆ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬੁੱਧਵਾਰ ਨੂੰ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਦੋਵੇਂ ਵਧੀਆ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੇਣੂਕਾ ਸਿੰਘ ਅਤੇ ਅਮਨਜੋਤ ਕੌਰ ਪੂਰੀ ਤਰ੍ਹਾਂ ਫਿੱਟ ਹਨ ਅਤੇ ਨੈੱਟ ਅਭਿਆਸ ‘ਚ ਹਿੱਸਾ ਲੈ ਰਹੀਆਂ ਹਨ।

Read More: latest updates in our Sports News section

Scroll to Top