IND vs ZIM

IND vs ZIM: ਜ਼ਿੰਬਾਬਵੇ ਨੇ ਭਾਰਤ ਨੂੰ 116 ਦੌੜਾਂ ਦਾ ਦਿੱਤਾ ਟੀਚਾ, ਅਭਿਸ਼ੇਕ ਡੈਬਿਊ ਮੈਚ ‘ਚ ਬਿਨਾਂ ਖਾਤਾ ਖੋਲ੍ਹੇ ਆਊਟ

ਚੰਡੀਗੜ੍ਹ, 06 ਜੁਲਾਈ 2024: (IND vs ZIM) ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾ ਰਿਹਾ ਹੈ | ਸ਼ੁੱਭਮਨ ਗਿੱਲ ਦੀ ਕਪਤਾਨੀ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜ਼ਿੰਬਾਬਵੇ ਨੇ ਭਾਰਤ ਨੂੰ 116 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੇ ਅਭਿਸ਼ੇਕ ਸ਼ਰਮਾ ਡੈਬਿਊ ਮੈਚ ‘ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇੱਕ ਓਵਰ ਤੋਂ ਬਾਅਦ ਭਾਰਤ ਦਾ ਸਕੋਰ 0/1 ਹੈ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਰਿਤੂਰਾਜ ਗਾਇਕਵਾੜ ਆਏ ਹਨ।

Scroll to Top