IND vs ZIM

IND vs ZIM: ਭਾਰਤੀ ਟੀਮ ਅੱਠ ਸਾਲ ਬਾਅਦ ਟੀ-20 ਸੀਰੀਜ਼ ਖੇਡਣ ਲਈ ਜ਼ਿੰਬਾਬਵੇ ਦਾ ਕਰੇਗੀ ਦੌਰਾ

ਚੰਡੀਗੜ੍ਹ, 6 ਫਰਵਰੀ 2024: (IND vs ZIM) ਭਾਰਤੀ ਟੀਮ ਅੱਠ ਸਾਲ ਬਾਅਦ ਟੀ-20 ਸੀਰੀਜ਼ ਖੇਡਣ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ। ਭਾਰਤੀ ਟੀਮ ਇਸ ਜੁਲਾਈ ‘ਚ ਜ਼ਿੰਬਾਬਵੇ ਖ਼ਿਲਾਫ਼ ਪੰਜ ਮੈਚ ਖੇਡੇਗੀ। 2016 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗਾ। ਜ਼ਿੰਬਾਬਵੇ ਕ੍ਰਿਕਟ ਬੋਰਡ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ । ਟੀ-20 ਸੀਰੀਜ਼ 6 ਜੁਲਾਈ ਤੋਂ ਸ਼ੁਰੂ ਹੋਵੇਗੀ। ਆਖਰੀ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ।

ਜ਼ਿੰਬਾਬਵੇ ਦੌਰੇ ਦੌਰਾਨ ਭਾਰਤੀ ਟੀਮ ਆਪਣੇ ਸਾਰੇ ਮੈਚ ਹਰਾਰੇ ‘ਚ ਹੀ ਖੇਡੇਗੀ। ਇਹ ਸੀਰੀਜ਼ 1 ਤੋਂ 29 ਜੂਨ ਤੱਕ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕਰਵਾਈ ਜਾਵੇਗੀ। ਜ਼ਿੰਬਾਬਵੇ ਕ੍ਰਿਕੇਟ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਰੀਜ਼ (IND vs ZIM) ਦਾ ਮੁੱਖ ਉਦੇਸ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​​​ਕਰਨਾ ਅਤੇ ਦੋਵਾਂ ਕ੍ਰਿਕਟ ਬੋਰਡਾਂ ਵਿਚਕਾਰ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।

ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਜ਼ਿੰਬਾਬਵੇ ਕ੍ਰਿਕਟ ਦੇ ਪ੍ਰਧਾਨ ਤਵੇਂਗਵਾ ਮੁਕੁਹਲਾਨੀ ਨੇ ਕਿਹਾ, “ਅਸੀਂ ਜੁਲਾਈ ਵਿੱਚ ਟੀ-20 ਸੀਰੀਜ਼ ਲਈ ਭਾਰਤ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਰੋਮਾਂਚਿਤ ਹਾਂ। ਇਸ ਸਾਲ ਸਾਡੇ ਕੋਲ ਘਰੇਲੂ ਧਰਤੀ ‘ਤੇ ਸਾਡਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਆਕਰਸ਼ਣ ਹੋਵੇਗਾ। ਕ੍ਰਿਕਟ ਦੀ ਖੇਡ ਨੂੰ ਹਮੇਸ਼ਾ ਭਾਰਤ ਦੇ ਪ੍ਰਭਾਵ ਅਤੇ ਖੇਡ ਪ੍ਰਤੀ ਸਮਰਪਣ ਤੋਂ ਬਹੁਤ ਫਾਇਦਾ ਹੋਇਆ ਹੈ ਅਤੇ ਮੈਂ ਇੱਕ ਵਾਰ ਫਿਰ ਜ਼ਿੰਬਾਬਵੇ ਦੌਰੇ ਲਈ ਵਚਨਬੱਧਤਾ ਲਈ BCCI ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ, ”ਬੀਸੀਸੀਆਈ ਨੇ ਗਲੋਬਲ ਕ੍ਰਿਕੇਟ ਭਾਈਚਾਰੇ ਵਿੱਚ ਯੋਗਦਾਨ ਪਾਉਣ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਅਸੀਂ ਸਮਝਦੇ ਹਾਂ ਕਿ ਇਹ ਜ਼ਿੰਬਾਬਵੇ ਲਈ ਪੁਨਰ ਨਿਰਮਾਣ ਦਾ ਸਮਾਂ ਹੈ ਅਤੇ ਜ਼ਿੰਬਾਬਵੇ ਕ੍ਰਿਕਟ ਨੂੰ ਇਸ ਸਮੇਂ ਸਾਡੇ ਸਮਰਥਨ ਦੀ ਲੋੜ ਹੈ।

ਚੌਥੀ ਵਾਰ ਜ਼ਿੰਬਾਬਵੇ ‘ਚ ਟੀ-20 ਸੀਰੀਜ਼ ਖੇਡੇਗਾ ਭਾਰਤ

ਇਹ ਚੌਥੀ ਵਾਰ ਹੋਵੇਗਾ ਜਦੋਂ ਜ਼ਿੰਬਾਬਵੇ ਦੁਵੱਲੀ ਟੀ-20 ਸੀਰੀਜ਼ ‘ਚ ਭਾਰਤ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਇਹ ਸੀਰੀਜ਼ 2010, 2015 ਅਤੇ 2016 ‘ਚ ਖੇਡੀ ਗਈ ਸੀ। ਭਾਰਤ ਨੇ 2010 ਅਤੇ 2016 ਵਿੱਚ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ 2015 ‘ਚ ਸੀਰੀਜ਼ ਡਰਾਅ ‘ਤੇ ਖਤਮ ਹੋਈ ਸੀ।

Scroll to Top