IND vs ZIM

IND vs ZIM: ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਤੋਂ ਟੀ-20 ਸੀਰੀਜ਼ ਦਾ ਆਗਾਜ਼, ਕਪਤਾਨ ਸ਼ੁਭਮਨ ਗਿੱਲ ਨਾਲ ਕੌਣ ਕਰੇਗਾ ਓਪਨਿੰਗ ?

ਚੰਡੀਗੜ੍ਹ , 06 ਜੁਲਾਈ 2024:(IND vs ZIM) ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ | ਭਾਰਤੀ ਕ੍ਰਿਕਟ ਟੀਮ ਇਹ ਸੀਰੀਜ਼ ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਖੇਡੇਗੀ | ਭਾਰਤੀ ਨੌਜਵਾਨ ਬ੍ਰਿਗੇਡ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਬਿਨਾਂ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ।

ਟੀ-20 ਸੀਰੀਜ਼ ‘ਚ ਹੁਣ ਕਪਤਾਨ ਗਿੱਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ | ਇਹ ਦੇਖਣਾ ਹੋਵੇਗਾ ਕਿ ਅਭਿਸ਼ੇਕ ਸ਼ਰਮਾ ਓਪਨਿੰਗ ਕਰਦੇ ਨਜ਼ਰ ਆਉਣਗੇ ਜਾਂ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੂੰ ਓਪਨਿੰਗ ਕਰਨ ਦਾ ਮੌਕਾ ਮਿਲੇਗਾ। ਰੁਤੁਰਾਜ ਚੇਨਈ ਸੁਪਰ ਕਿੰਗਜ਼ ਲਈ ਵੀ ਤੀਜੇ ਨੰਬਰ ‘ਤੇ ਖੇਡ ਚੁੱਕਾ ਹੈ ਅਤੇ ਇਸ ਲਈ ਉਸ ਨੂੰ ਇਸ ਅਹੁਦੇ ‘ਤੇ ਖੇਡਿਆ ਜਾ ਸਕਦਾ ਹੈ। ਅਜਿਹੇ ‘ਚ ਰਿਆਨ ਪਰਾਗ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦਾ ਹੈ।

ਟੀ-20 ਸੀਰੀਜ਼ ਲਈ ਭਾਰਤੀ ਟੀਮ ਸੀ ਤਰ੍ਹਾਂ ਹੈ:-

ਸ਼ੁਭਮਨ ਗਿੱਲ (Shubman Gill) (ਕਪਤਾਨ), ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਨਿਤੀਸ਼ ਰੈਡੀ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ, ਤੁਸ਼ਾਰ ਦੇਸ਼ਪਾਂਡੇ।

Scroll to Top