ਸਪੋਰਟਸ, 13 ਅਕਤੂਬਰ 2025: IND ਬਨਾਮ WI 2nd Test Match Live: ਵੈਸਟਇੰਡੀਜ਼ ਨੇ ਦਿੱਲੀ ਟੈਸਟ ਦੇ ਚੌਥੇ ਦਿਨ ਭਾਰਤ ਨੂੰ ਜਿੱਤ ਲਈ 121 ਦੌੜਾਂ ਦਾ ਟੀਚਾ ਦਿੱਤਾ ਹੈ। ਵੈਸਟਇੰਡੀਜ਼ ਦੀ ਦੂਜੀ ਪਾਰੀ ‘ਚ 390 ਦੌੜਾਂ ‘ਤੇ ਆਲ ਆਊਟ ਹੋ ਗਈ। ਜਸਟਿਨ ਗ੍ਰੀਵਜ਼ (50 ਦੌੜਾਂ) ਅਤੇ ਜੈਡੇਨ ਸੀਲਜ਼ (32 ਦੌੜਾਂ) ਨੇ 10ਵੀਂ ਵਿਕਟ ਲਈ 113 ਗੇਂਦਾਂ ‘ਤੇ 79 ਦੌੜਾਂ ਜੋੜੀਆਂ। ਭਾਰਤੀ ਗੇਂਦਬਾਜ਼ 10ਵੀਂ ਵਿਕਟ ਲਈ ਤਰਸ ਗਏ।
ਇੱਕ ਸਮੇਂ, ਵੈਸਟਇੰਡੀਜ਼ ਪਾਰੀ ਹਾਰਨ ਦੇ ਖ਼ਤਰੇ ‘ਚ ਸੀ। ਜੌਨ ਕੈਂਪਬੈਲ (115 ਦੌੜਾਂ) ਅਤੇ ਸ਼ਾਈ ਹੋਪ (103 ਦੌੜਾਂ) ਨੇ ਹਾਰ ਨੂੰ ਟਾਲਣ ਲਈ ਸੈਂਕੜੇ ਲਗਾਏ। ਉਨ੍ਹਾਂ ਨੇ ਤੀਜੀ ਵਿਕਟ ਲਈ 177 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ, ਬਾਕੀ ਬੱਲੇਬਾਜ਼ ਜ਼ਿਆਦਾ ਮੁਕਾਬਲਾ ਨਹੀਂ ਕਰ ਸਕੇ।
ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ, ਮੈਚ ਦੇ ਤੀਜੇ ਦਿਨ ਵੈਸਟ ਇੰਡੀਜ਼ ਪਹਿਲੀ ਪਾਰੀ ‘ਚ 248 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਭਾਰਤ ਨੇ ਆਪਣੀ ਪਹਿਲੀ ਪਾਰੀ 518/5 ‘ਤੇ ਐਲਾਨ ਦਿੱਤੀ। ਵੈਸਟਇੰਡੀਜ਼ ਨੂੰ ਫਾਲੋਆਨ ਲਈ ਮਜਬੂਰ ਹੋਣਾ ਪਿਆ।
Read More: IND ਬਨਾਮ WI: ਦਿੱਲੀ ਟੈਸਟ ‘ਚ ਵੈਸਟਇੰਡੀਜ਼ ਦੀ ਵਾਪਸੀ, ਸੈਂਕੜੇ ਦੇ ਕਰੀਬ ਸ਼ਾਈ ਹੋਪ