ਸਪੋਰਟਸ, 25 ਸਤੰਬਰ 2025: IND ਬਨਾਮ WI Test series: ਵੈਸਟਇੰਡੀਜ਼ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇਸ ਟੀਮ ‘ਚ 15 ਖਿਡਾਰੀ ਸ਼ਾਮਲ ਹਨ। ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ‘ਚ ਖੇਡਿਆ ਜਾਵੇਗਾ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ‘ਚ ਹੋਵੇਗਾ।
ਵੈਸਟਇੰਡੀਜ਼ ਖ਼ਿਲਾਫ ਭਾਰਤੀ ਟੀਮ ਐਲਾਨ
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਧਰੁਵ ਜੁਰੇਲ, ਰਵਿੰਦਰ ਜਡੇਜਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਨਿਤੀਸ਼ ਰੈੱਡੀ ਅਤੇ ਐਨ ਜਗਦੀਸਨ।
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ‘ਤੇ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਇਹ ਦੋ ਮੈਚਾਂ ਦੀ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2025-27 ਦਾ ਹਿੱਸਾ ਹੈ। ਭਾਰਤ ਇਸ ਸਮੇਂ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ।
ਟੀਮ ਨੇ ਹਾਲ ਹੀ ‘ਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਕੀਤੀ ਹੈ। ਇਸ ਦੌਰਾਨ, ਵੈਸਟਇੰਡੀਜ਼ ਛੇਵੇਂ ਸਥਾਨ ‘ਤੇ ਹੈ, ਜਿਸਨੇ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਗੁਆ ਦਿੱਤੇ ਹਨ।
ਵੈਸਟਇੰਡੀਜ਼ ਦੀ ਟੀਮ 7 ਸਾਲਾਂ ਬਾਅਦ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆ ਰਹੀ ਹੈ। ਟੀਮ 2018 ‘ਚ ਆਖਰੀ ਸੀਰੀਜ਼ 2-0 ਨਾਲ ਹਾਰ ਗਈ ਸੀ। ਇਹ ਸੀਰੀਜ਼ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਚੱਕਰ ‘ਚ ਭਾਰਤ ਦੀ ਪਹਿਲੀ ਘਰੇਲੂ ਸੀਰੀਜ਼ ਹੈ ਅਤੇ ਵੈਸਟਇੰਡੀਜ਼ ਦੀ ਪਹਿਲੀ ਵਿਦੇਸ਼ ਸੀਰੀਜ਼ ਹੈ।
ਭਾਰਤ ਖ਼ਿਲਾਫ ਵੈਸਟਇੰਡੀਜ਼ ਟੈਸਟ ਟੀਮ
ਰੋਸਟਨ ਚੇਜ਼ (ਕਪਤਾਨ), ਤੇਜਨਾਰਾਇਣ ਚੰਦਰਪਾਲ, ਬ੍ਰੈਂਡਨ ਕਿੰਗ, ਕੇਵੋਨ ਐਂਡਰਸਨ, ਸ਼ਾਈ ਹੋਪ, ਜੌਨ ਕੈਂਪਬੈਲ, ਐਲਿਕ ਅਥਾਨੇਸ, ਟੇਵਿਨ ਇਮਲਾਚ, ਜਸਟਿਨ ਗ੍ਰੀਵਜ਼, ਐਂਡਰਸਨ ਫਿਲਿਪ, ਅਲਜ਼ਾਰੀ ਜੋਸਫ਼, ਸ਼ਮਾਰ ਜੋਸਫ਼, ਜੈਡੇਨ ਸੀਲਸ, ਖਾਰੀ ਪੀਅਰੇ ਅਤੇ ਜੋਮੇਲ ਵਾਰਿਕਨ।
Read More: IND ਬਨਾਮ AUS: ਸ਼੍ਰੇਅਸ ਅਈਅਰ ਨੇ ਭਾਰਤ ਏ ਦੀ ਕਪਤਾਨੀ ਛੱਡੀ, ਜਾਣੋ ਕਾਰਨ