India

IND vs WI: ਵੈਸਟਇੰਡੀਜ਼ ਖ਼ਿਲਾਫ਼ ਚੌਥੇ ਟੀ-20 ‘ਚ ਸੀਰੀਜ਼ ਬਚਾਉਣ ਲਈ ਉਤਰੇਗਾ ਭਾਰਤ

ਚੰਡੀਗੜ੍ਹ,12 ਅਗਸਤ, 2023: ਭਾਰਤ (India) ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਅਮਰੀਕਾ ਦੇ ਫਲੋਰੀਡਾ ਸ਼ਹਿਰ ‘ਚ ਖੇਡਿਆ ਜਾਵੇਗਾ। ਇਹ ਮੈਚ ਲਾਡਰਹਿਲ ਕ੍ਰਿਕਟ ਮੈਦਾਨ ‘ਤੇ ਸ਼ਾਮ 8:00 ਵਜੇ ਸ਼ੁਰੂ ਹੋਵੇਗਾ, ਟਾਸ ਸ਼ਾਮ 7:30 ਵਜੇ ਹੋਵੇਗਾ। ਵੈਸਟਇੰਡੀਜ਼ 5 ਟੀ-20 ਸੀਰੀਜ਼ ‘ਚ 2-1 ਨਾਲ ਅੱਗੇ ਹੈ। ਭਾਰਤ ‘ਤੇ ਸੀਰੀਜ਼ ਹਾਰਨ ਦਾ ਖ਼ਤਰਾ ਹੈ, ਟੀਮ ਨੂੰ ਸੀਰੀਜ਼ ‘ਚ ਬਣੇ ਰਹਿਣ ਲਈ ਅੱਜ ਦਾ ਮੈਚ ਜਿੱਤਣਾ ਹੋਵੇਗਾ।

ਚੌਥੇ ਟੀ-20 ਤੋਂ ਬਾਅਦ ਭਲਕੇ ਪੰਜਵਾਂ ਮੈਚ ਵੀ ਇਸੇ ਸ਼ਹਿਰ ਵਿੱਚ ਖੇਡਿਆ ਜਾਵੇਗਾ। ਆਈਸੀਸੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇਕ ‘ਤੇ ਕਾਬਜ਼ ਸੂਰਿਆਕੁਮਾਰ ਯਾਦਵ ਨੇ ਤੀਜੇ ਟੀ-20 ‘ਚ 83 ਦੌੜਾਂ ਦੀ ਪਾਰੀ ਖੇਡ ਕੇ ਭਾਰਤ (India) ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਸੂਰਿਆ ਦੇ ਨਾਲ ਭਾਰਤ ਲਈ ਸੀਰੀਜ਼ ਬਰਾਬਰ ਕਰਨ ਦੀ ਜ਼ਿੰਮੇਵਾਰੀ ਤਿਲਕ ‘ਤੇ ਹੋਵੇਗੀ। ਹਾਰਦਿਕ ਪੰਡਯਾ ਨੇ ਗੇਂਦਬਾਜ਼ੀ ‘ਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੇ ਨਾਲ ਸੀਰੀਜ਼ ‘ਚ 4-4 ਵਿਕਟਾਂ ਲਈਆਂ ਹਨ। ਤਿੰਨੋਂ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ।

Scroll to Top