June 23, 2024 4:02 am
IND vs USA

IND vs USA: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਿੱਤਣ ਵਾਲੀ ਟੀਮ ਨੂੰ ਸੁਪਰ-8 ਮਿਲੇਗੀ ਜਗ੍ਹਾ

ਚੰਡੀਗੜ੍ਹ, 12 ਜੂਨ 2024: (IND vs USA) ਅੱਜ ਭਾਰਤ ਦਾ ਸਾਹਮਣਾ ਨਿਊਯਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸਹਿ ਮੇਜ਼ਬਾਨ ਅਮਰੀਕਾ ਨਾਲ ਹੈ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਹਨ ਅਤੇ ਜੋ ਵੀ ਦੋ ਟੀਮਾਂ ਇਸ ਮੈਚ ਨੂੰ ਜਿੱਤਦੀਆਂ ਹਨ, ਉਹ ਸੁਪਰ ਅੱਠ ਲਈ ਕੁਆਲੀਫਾਈ ਕਰ ਲੈਣਗੀਆਂ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11: –

ਭਾਰਤ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ।

ਅਮਰੀਕਾ: ਸਟੀਵਨ ਟੇਲਰ, ਸ਼ਯਾਨ ਜਹਾਂਗੀਰ, ਐਂਡਰੀਅਸ ਗੌਸ (ਵਿਕਟਕੀਪਰ.), ਐਰੋਨ ਜੋਨਸ (ਕਪਤਾਨ), ਨਿਤੀਸ਼ ਕੁਮਾਰ, ਕੋਰੀ ਐਂਡਰਸਨ, ਹਰਮੀਤ ਸਿੰਘ, ਸ਼ਾਡਲੇ ਵੈਨ ਸਾਲਵਿਕ, ਜਸਦੀਪ ਸਿੰਘ, ਸੌਰਵ ਨੇਤਰਵਾਲਕਰ, ਅਲੀ ਖਾਨ।