IND ਬਨਾਮ UAE

IND ਬਨਾਮ UAE: ਏਸ਼ੀਆ ਕੱਪ ਦੇ ਭਾਰਤ ਤੇ ਯੂਏਈ ਮੈਚ ਦੌਰਾਨ ਬਣੇ ਵੱਡੇ ਰਿਕਾਰਡ

ਸਪੋਰਟਸ, 11 ਸਤੰਬਰ 2025: IND ਬਨਾਮ UAE: ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕੱਪ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਯੂਏਈ ਨੂੰ ਸਿਰਫ਼ 57 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਸਦੇ ਜਵਾਬ ‘ਚ ਭਾਰਤੀ ਟੀਮ ਨੇ 4.3 ਓਵਰਾਂ ‘ਚ ਸਿਰਫ਼ ਇੱਕ ਵਿਕਟ ਗੁਆ ਕੇ ਜਿੱਤ ਪ੍ਰਾਪਤ ਕਰ ਲਈ।

ਇਸ ਤਰ੍ਹਾਂ ਭਾਰਤ ਨੇ ਟੀ-20 ਮੈਚ ‘ਚ ਗੇਂਦਾਂ ਬਾਕੀ ਹੋਣ ਦੇ ਮਾਮਲੇ ‘ਚ ਆਪਣੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਇਲਾਵਾ, ਯੂਏਈ ਦਾ 57 ਦੌੜਾਂ ਦਾ ਸਕੋਰ ਇਸ ਫਾਰਮੈਟ ‘ਚ ਭਾਰਤ ਵਿਰੁੱਧ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ।

ਟੀ-20 ‘ਚ ਭਾਰਤ ਦੀ ਸਭ ਤੋਂ ਵੱਡੀ ਜਿੱਤ

ਭਾਰਤ ਨੇ ਯੂਏਈ ਨੂੰ 93 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ, ਇਹ ਟੀ-20 ‘ਚ ਗੇਂਦਾਂ ਬਾਕੀ ਰਹਿੰਦਿਆਂ ਭਾਰਤ ਦੀ ਸਭ ਤੋਂ ਵੱਡੀ ਜਿੱਤ ਸੀ। ਭਾਰਤ ਦਾ ਪਿਛਲਾ ਰਿਕਾਰਡ 81 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤਣ ਦਾ ਸੀ। ਭਾਰਤੀ ਟੀਮ ਨੇ 2021 ‘ਚ ਦੁਬਈ ‘ਚ ਸਕਾਟਲੈਂਡ ਵਿਰੁੱਧ ਇਹ ਕਾਰਨਾਮਾ ਕੀਤਾ ਸੀ।

ਟੈਸਟ ਖੇਡਣ ਵਾਲੇ ਦੇਸ਼ਾਂ ਦੁਆਰਾ ਗੇਂਦਾਂ ਬਾਕੀ ਰਹਿੰਦਿਆਂ ਟੀ-20 ‘ਚ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। 2024 ਦੇ ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਨੇ ਐਂਟੀਗੁਆ ‘ਚ ਓਮਾਨ ਨੂੰ ਸਿਰਫ਼ 19 ਗੇਂਦਾਂ ‘ਚ ਹਰਾਇਆ, ਫਿਰ ਮੈਚ ‘ਚ 101 ਗੇਂਦਾਂ ਬਾਕੀ ਸਨ। ਸ਼੍ਰੀਲੰਕਾ ਇਸ ਰਿਕਾਰਡ ‘ਚ ਤੀਜੇ ਨੰਬਰ ‘ਤੇ ਹੈ, ਜਿਸਨੇ 2014 ਦੇ ਵਿਸ਼ਵ ਕੱਪ ‘ਚ ਚਟਗਾਓਂ ਦੇ ਮੈਦਾਨ ‘ਚ 90 ਗੇਂਦਾਂ ਬਾਕੀ ਰਹਿੰਦਿਆਂ ਨੀਦਰਲੈਂਡ ਨੂੰ ਹਰਾਇਆ ਸੀ।

ਯੂਏਈ ਨੇ ਭਾਰਤ ਵਿਰੁੱਧ ਸਭ ਤੋਂ ਘੱਟ ਟੀ-20 ਸਕੋਰ ਬਣਾਇਆ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਏਈ ਦੀ ਟੀਮ ਸਿਰਫ਼ 57 ਦੌੜਾਂ ‘ਤੇ ਆਲ ਆਊਟ ਹੋ ਗਈ। ਇਹ ਟੀ-20 ਅੰਤਰਰਾਸ਼ਟਰੀ ‘ਚ ਭਾਰਤ ਵਿਰੁੱਧ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਸੀ। ਇਸ ਤੋਂ ਪਹਿਲਾਂ, ਨਿਊਜ਼ੀਲੈਂਡ ਦੀ ਟੀਮ 2023 ‘ਚ ਅਹਿਮਦਾਬਾਦ ‘ਚ ਸਿਰਫ਼ 66 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।

ਯੂਏਈ ਦਾ ਟੀ-20 ‘ਚ ਆਪਣਾ ਸਭ ਤੋਂ ਘੱਟ ਸਕੋਰ

ਯੂਏਈ ਨੇ ਟੀ-20 ‘ਚ ਆਪਣਾ ਸਭ ਤੋਂ ਘੱਟ ਸਕੋਰ ਬਣਾਇਆ। ਟੀਮ ਸਿਰਫ਼ 57 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ 14 ਮਾਰਚ, 2024 ਨੂੰ ਟੀਮ ਦੁਬਈ ‘ਚ ਹੀ ਸਕਾਟਲੈਂਡ ਵਿਰੁੱਧ 62 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।

Read More: IND ਬਨਾਮ UAE: ਭਾਰਤ ਦਾ ਅੱਜ ਯੂਏਈ ਨਾਲ ਮੁਕਾਬਲਾ, ਕੀ ਖੇਡਣਗੇ ਸੰਜੂ ਸੈਮਸਨ ?

Scroll to Top