T20 series

IND vs SL: ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅੱਜ ਟੀ-20 ਸੀਰੀਜ਼ ਦਾ ਆਖਰੀ ਮੈਚ, ਭਾਰਤ ਦੀ ਕਲੀਨ ਸਵੀਪ ‘ਤੇ ਨਜ਼ਰ

ਚੰਡੀਗੜ੍ਹ, 30 ਜੁਲਾਈ 2024: (IND vs SL) ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ (T20 series)  ਦਾ ਆਖਰੀ ਮੈਚ ਮੰਗਲਵਾਰ ਨੂੰ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਟੀ-20 ਸੀਰੀਜ਼  ‘ਚ 2-0 ਨਾਲ ਅੱਗੇ ਹੈ। ਤੀਜੇ ਅਤੇ ਆਖਰੀ ਮੈਚ ‘ਚ ਭਾਰਤੀ ਟੀਮ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ। ਇਹ ਮੈਚ ਅੱਜ ਰਾਤ 7:00 ਵਜੇ ਸ਼ੁਰੂ ਹੋਵੇਗਾ |

Scroll to Top