July 7, 2024 10:25 am
Sri Lanka

IND vs SL: ਸਿਰਾਜ ਤੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਸ਼੍ਰੀਲੰਕਾ 215 ਦੌੜਾਂ ‘ਤੇ ਸਿਮਟੀ

ਚੰਡੀਗੜ 12 ਜਨਵਰੀ 2023: (IND vs SL 2nd ODI) ਭਾਰਤ ਅਤੇ ਸ਼੍ਰੀਲੰਕਾ ( Sri Lanka) ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਉਸ ਨੂੰ 39.4 ਓਵਰਾਂ ‘ਚ 215 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਭਾਰਤੀ ਟੀਮ ਗੁਹਾਟੀ ‘ਚ ਪਹਿਲਾ ਵਨਡੇ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਮੈਚ ਨੂੰ ਜਿੱਤ ਕੇ ਉਸ ਦੀ ਨਜ਼ਰ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ‘ਤੇ ਹੋਵੇਗੀ।

ਮੈਚ ਵਿੱਚ ਸਿਰਾਜ ਨੇ ਮੈਚ ਵਿੱਚ ਤਿੰਨ ਵਿਕਟਾਂ ਲਈਆਂ। ਉਸ ਨੇ 5.4 ਓਵਰਾਂ ਵਿੱਚ 30 ਦੌੜਾਂ ਦਿੱਤੀਆਂ। ਸਿਰਾਜ ਤੋਂ ਇਲਾਵਾ ਕੁਲਦੀਪ ਯਾਦਵ (Kuldeep Yadav) ਵੀ ਕਾਫੀ ਕਾਮਯਾਬ ਰਹੇ। ਕੁਲਦੀਪ ਯਾਦਵ ਨੇ 10 ਓਵਰਾਂ ਵਿੱਚ 51 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ ਜ਼ਖਮੀ ਯੁਜਵੇਂਦਰ ਚਾਹਲ ਦੀ ਜਗ੍ਹਾ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ ।