July 4, 2024 4:37 am
IND vs SL

IND vs SL: ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, 3 ਸਪਿਨਰਾਂ ਨਾਲ ਉਤਰੀ ਭਾਰਤੀ ਟੀਮ

ਚੰਡੀਗੜ੍ਹ, 12 ਸਤੰਬਰ 2023: (IND vs SL) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਸ਼੍ਰੀਲੰਕਾ ਨਾਲ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ। ਇਸ ਦੇ ਨਾਲ ਹੀ ਸ਼੍ਰੀਲੰਕਾ ਵੀ ਇਸ ਮੈਚ ਨੂੰ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ਵਿੱਚ ਸ਼ਾਰਦੁਲ ਠਾਕੁਰ ਦੀ ਥਾਂ ਅਕਸ਼ਰ ਪਟੇਲ ਨੂੰ ਮੌਕਾ ਮਿਲਿਆ ਹੈ | ਭਾਰਤੀ ਟੀਮ ਅੱਜ 3 ਸਪਿਨਰਾਂ ਨਾਲ ਉਤਰੀ ਹੈ |

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਸ਼੍ਰੀਲੰਕਾ: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ, ਦਸੁਨ ਸ਼ਨਾਕਾ (ਕਪਤਾਨ), ਦੁਨਿਥ ਵੇਲਾਲੇਗੇ, ਮਹਿਸ਼ ਤੀਕਸ਼ਨਾ, ਕਸੁਨ ਰਜਿਥਾ, ਮਤਿਸ਼ਾ ਪਥੀਰਾਨਾ।