ਚੰਡੀਗੜ੍ਹ 05 ਜਨਵਰੀ 2023: (IND vs SL) ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਪੁਣੇ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਇਸ ਸੀਰੀਜ਼ ਦਾ ਪਹਿਲਾ ਮੈਚ ਦੋ ਦੌੜਾਂ ਨਾਲ ਜਿੱਤਿਆ ਸੀ ਅਤੇ ਹੁਣ ਉਹ ਦੂਜਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗਾ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਾਹੁਲ ਤ੍ਰਿਪਾਠੀ ਭਾਰਤ ਲਈ ਡੈਬਿਊ ਕਰ ਰਹੇ ਹਨ।
ਇਸ ਮੈਚ ‘ਚ ਰਾਹੁਲ ਤ੍ਰਿਪਾਠੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਹੈ। ਮੈਚ ਤੋਂ ਪਹਿਲਾਂ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਉਨ੍ਹਾਂ ਨੂੰ ਟੀਮ ਇੰਡੀਆ ਦੀ ਕੈਪ ਦਿੱਤੀ। ਸੰਜੂ ਸੈਮਸਨ ਦੀ ਜਗ੍ਹਾ ਰਾਹੁਲ ਤ੍ਰਿਪਾਠੀ ਨੂੰ ਟੀਮ ਇੰਡੀਆ ‘ਚ ਮੌਕਾ ਮਿਲਿਆ ਹੈ। ਸੈਮਸਨ ਪਹਿਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ ਅਤੇ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ।