ਚੰਡੀਗੜ੍ਹ 03 ਦਸੰਬਰ 2022: (IND vs SL) ਭਾਰਤੀ ਟੀਮ (Indian team) ਅੱਜ ਸ਼੍ਰੀਲੰਕਾ (Sri Lanka) ਖ਼ਿਲਾਫ਼ ਸਾਲ-2023 ਦਾ ਪਹਿਲਾ ਟੀ-20 ਮੈਚ ਖੇਡੇਗੀ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਟੀਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਕੇਐਲ ਰਾਹੁਲ ਵਰਗੇ ਸੀਨੀਅਰਾਂ ਤੋਂ ਬਿਨਾਂ ਖੇਡ ਰਹੀ ਹੈ। ਅਜਿਹੇ ‘ਚ ਭਾਰਤੀ ਟੀਮ ਨਵੀਂ ਓਪਨਿੰਗ ਜੋੜੀ ਦੇ ਨਾਲ ਸ਼੍ਰੀਲੰਕਾ ਖ਼ਿਲਾਫ਼ ਉਤਰ ਸਕਦੀ ਹੈ। ਜੇਕਰ ਸ਼ੁਭਮਨ ਗਿੱਲ ਨੂੰ ਮੌਕਾ ਮਿਲਦਾ ਹੈ ਤਾਂ ਟੀਮ ਇੰਡੀਆ ਸ਼ੁਭਮਨ ਗਿੱਲ ਦੇ ਨਾਲ ਈਸ਼ਾਨ ਕਿਸ਼ਨ ਦੀ ਸ਼ੁਰੂਆਤ ਕਰਦੀ ਨਜ਼ਰ ਆਵੇਗੀ।
ਅਜਿਹੇ ‘ਚ ਭਾਰਤੀ ਟੀਮ (Indian team) ਲਈ ਕਪਤਾਨ ਹਾਰਦਿਕ ਪੰਡਯਾ ਦੇ ਸਾਹਮਣੇ ਸਾਲ ਦਾ ਪਹਿਲਾ ਮੈਚ ਜਿੱਤਣਾ ਚੁਣੌਤੀ ਹੋਵੇਗੀ, ਕਿਉਂਕਿ ਟੀਮ ਨੇ ਪਿਛਲੇ 10 ਸਾਲਾਂ ‘ਚ ਸਿਰਫ ਇਕ ਵਾਰ ਹੀ ਸਾਲ ਦਾ ਪਹਿਲਾ ਮੈਚ ਜਿੱਤਿਆ ਹੈ। ਭਾਰਤ ਦੀ ਯੁਵਾ ਬ੍ਰਿਗੇਡ ਇਸ ਮੈਚ ਵਿੱਚ ਜਿੱਤ ਨਾਲ ਸਾਲ ਦੀ ਸ਼ੁਰੂਆਤ ਕਰਨਾ ਚਾਹੇਗੀ। ਇਸ ਦੇ ਨਾਲ ਹੀ ਏਸ਼ੀਆਈ ਚੈਂਪੀਅਨ ਸ਼੍ਰੀਲੰਕਾ ਨਵੇਂ ਚਿਹਰਿਆਂ ਨਾਲ ਭਾਰਤ ਨੂੰ ਹਰਾਉਣਾ ਚਾਹੇਗਾ।
3 ਜਨਵਰੀ ਨੂੰ ਮੁੰਬਈ ਦਾ ਤਾਪਮਾਨ 21 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਨਹੀਂ ਪਵੇਗਾ। ਸ਼ਾਮ 7 ਤੋਂ 11 ਵਜੇ ਤੱਕ ਤਾਪਮਾਨ 26 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਰਾਤ ਨੂੰ ਤ੍ਰੇਲ ਪੈ ਜਾਵੇਗੀ। ਅਜਿਹੇ ‘ਚ ਦੂਜੀ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋ ਸਕਦਾ ਹੈ, ਕਿਉਂਕਿ ਤ੍ਰੇਲ ਕਾਰਨ ਗੇਂਦ ‘ਤੇ ਚੰਗੀ ਤਰ੍ਹਾਂ ਨਾਲ ਪਕੜ ਨਹੀਂ ਹੋ ਸਕੇਗੀ ਅਤੇ ਗੇਂਦਬਾਜ਼ੀ ‘ਤੇ ਕੰਟਰੋਲ ਘੱਟ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ…
ਭਾਰਤ: ਹਾਰਦਿਕ ਪੰਡਯਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਦੀਪਕ ਹੁੱਡਾ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਹਰਸ਼ਲ ਪਟੇਲ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।
ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੇਂਡਿਸ (ਵਿਕਟਕੀਪਰ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸੇ, ਧਨੰਜੈ ਡੀ ਸਿਲਵਾ/ਚਰਿਥ ਅਸਾਲੰਕਾ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਕਸੁਨ ਰਜਿਥਾ/ਲਹਿਰੂ ਕੁਮਾਰਾ, ਦਿਲਸ਼ਾਨ ਮਦਸ਼ਾਨ ਅਤੇ ਮਦਿਸ਼ਾਨ ਮਦੀਸ਼।