ਚੰਡੀਗੜ੍ਹ, 02 ਨਵੰਬਰ 2023: (IND vs SL) ਵਨਡੇ ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਅੱਜ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਜਾਰੀ ਹੈ । ਭਾਰਤ ਨੇ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 92 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਵਿਰਾਟ ਕੋਹਲੀ ਨੇ 88 ਅਤੇ ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਪੰਜ ਵਿਕਟਾਂ ਲਈਆਂ।
ਜਨਵਰੀ 19, 2025 8:39 ਬਾਃ ਦੁਃ