Arshdeep Singh

IND vs SL: ਸ਼੍ਰੀਲੰਕਾ ਖਿਲਾਫ਼ ਦੂਜੇ ਟੀ-20 ‘ਚ ਅਰਸ਼ਦੀਪ ਸਿੰਘ ਨੇ 5 ਨੋ ਬਾਲਾਂ ਸੁੱਟ ਕੇ ਬਣਾਇਆ ਖ਼ਰਾਬ ਰਿਕਾਰਡ

ਚੰਡੀਗੜ੍ਹ 06 ਜਨਵਰੀ 2022: ਸ਼੍ਰੀਲੰਕਾ ਨੇ ਦੂਜੇ ਟੀ-20 ‘ਚ ਭਾਰਤ ਨੂੰ 16 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਵਾਪਸੀ ਕੀਤੀ ਹੈ। ਹੁਣ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਹੈ। ਤੀਜਾ ਅਤੇ ਫੈਸਲਾਕੁੰਨ ਮੈਚ ਸ਼ਨੀਵਾਰ ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੂਜੇ ਟੀ-20 ਵਿੱਚ ਸ਼੍ਰੀਲੰਕਾ ਨੇ ਭਾਰਤ ਦੇ ਸਾਹਮਣੇ 207 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ।

ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਇਕ ਨਾ ਚੱਲਣ ਦਿੱਤੀ । ਪਿਛਲੇ ਮੈਚ ‘ਚ ਨਾ ਖੇਡਣ ਵਾਲੇ ਅਰਸ਼ਦੀਪ ਸਿੰਘ (Arshdeep Singh) ਨੂੰ ਇਸ ਮੈਚ ‘ਚ ਮੌਕਾ ਦਿੱਤਾ ਗਿਆ। ਹਾਲਾਂਕਿ, ਅਰਸ਼ਦੀਪ ਨੇ 18.50 ਦੀ ਔਸਤ ਨਾਲ ‘ਤੇ ਦੋ ਓਵਰਾਂ ਵਿੱਚ 37 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਅਰਸ਼ਦੀਪ ਨੂੰ ਗੇਂਦਬਾਜ਼ੀ ਨਹੀਂ ਦਿੱਤੀ। ਅਰਸ਼ਦੀਪ ਨੇ ਦੋ ਓਵਰਾਂ ਵਿੱਚ ਪੰਜ ਨੋ ਬਾਲ ਸੁੱਟੀਆਂ।

ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਦੇ ਨਾਂ ਇੱਕ ਖ਼ਰਾਬ ਰਿਕਾਰਡ ਦਰਜ ਹੋ ਗਿਆ । ਅਰਸ਼ਦੀਪ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਜ਼ਿਆਦਾ ਨੋ ਬਾਲਾਂ ਸੁੱਟਣ ਵਾਲੇ ਗੇਂਦਬਾਜ਼ ਬਣ ਗਏ ਹਨ। ਅਰਸ਼ਦੀਪ ਨੂੰ ਆਪਣਾ ਡੈਬਿਊ ਕੀਤੇ ਇੱਕ ਸਾਲ ਵੀ ਨਹੀਂ ਹੋਇਆ ਹੈ । ਅਰਸ਼ਦੀਪ ਨੇ ਹੁਣ ਤੱਕ 22 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਇਨ੍ਹਾਂ ‘ਚ 14 ਨੋ ਬਾਲਾਂ ਸੁੱਟੀਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਤਿੰਨ ਗੇਂਦਬਾਜ਼ਾਂ ਦੇ ਕੋਲ ਸੀ। ਇਨ੍ਹਾਂ ਵਿੱਚ ਪਾਕਿਸਤਾਨ ਦੇ ਹਸਨ ਅਲੀ, ਵੈਸਟਇੰਡੀਜ਼ ਦੇ ਕੀਮੋ ਪਾਲ ਅਤੇ ਓਸ਼ਾਨੇ ਥਾਮਸ ਸ਼ਾਮਲ ਹਨ। ਤਿੰਨਾਂ ਨੇ 11-11 ਨੋ ਬਾਲਾਂ ਸੁੱਟੀਆਂ।

 

 

ਵਿਦੇਸ਼

Scroll to Top