ਚੰਡੀਗੜ੍ਹ, 04 ਨਵੰਬਰ 2023: ਭਾਰਤੀ ਟੀਮ (Indian team) ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ। ਭਾਰਤੀ ਟੀਮ ਐਤਵਾਰ (5 ਨਵੰਬਰ) ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਦੀ ਨਜ਼ਰ ਲਗਾਤਾਰ ਅੱਠਵੀਂ ਜਿੱਤ ‘ਤੇ ਹੋਵੇਗੀ। ਉਹ ਇਸ ਵਿਸ਼ਵ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।
ਦੱਖਣੀ ਅਫਰੀਕਾ ਨੇ ਸੱਤ ਵਿੱਚੋਂ ਛੇ ਮੈਚ ਜਿੱਤੇ ਹਨ। ਉਸ ਦੀ ਇਕੋ-ਇਕ ਹਾਰ ਨੀਦਰਲੈਂਡ ਦੇ ਖ਼ਿਲਾਫ਼ ਸੀ। ਭਾਰਤੀ ਟੀਮ (Indian team) ਇਸ ਵਾਰ ਬਿਨਾਂ ਕੋਈ ਮੈਚ ਗੁਆਏ ਵਿਸ਼ਵ ਕੱਪ ਜਿੱਤਣਾ ਚਾਹੇਗੀ। 2007 ਵਿੱਚ ਆਸਟਰੇਲੀਆਈ ਟੀਮ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਸੀ।
ਕੋਲਕਾਤਾ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਨਵੰਬਰ ਦੇ ਆਸ-ਪਾਸ ਲਗਾਤਾਰ ਬਦਲਾਅ ਹੋ ਰਹੇ ਹਨ। ਮਾਨਸੂਨ ਦਾ ਸੀਜ਼ਨ ਬੀਤ ਚੁੱਕਾ ਹੈ ਅਤੇ ਸਰਦੀ ਸ਼ੁਰੂ ਹੋਣ ਵਾਲੀ ਹੈ। ਇਸ ਦੇ ਬਾਵਜੂਦ ਮੰਨਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਮੀਂਹ ਪੈ ਸਕਦਾ ਹੈ। ਮੈਚ ਦੌਰਾਨ ਜ਼ਿਆਦਾਤਰ ਸਮੇਂ ਆਸਮਾਨ ‘ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਦਿਨ ਵੇਲੇ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ, ਜੋ ਸ਼ਾਮ ਨੂੰ ਥੋੜ੍ਹਾ ਘੱਟ ਕੇ 22 ਡਿਗਰੀ ਸੈਲਸੀਅਸ ਰਹਿ ਜਾਵੇਗਾ।