ਚੰਡੀਗੜ੍ਹ, 4 ਜਨਵਰੀ 2024: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਕੇਪਟਾਊਨ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਦੱਖਣੀ ਅਫਰੀਕੀ ਟੀਮ ਆਪਣੇ ਪਹਿਲੇ ਦਿਨ ਦੇ 62/3 ਦੇ ਸਕੋਰ ਤੋਂ ਅੱਗੇ ਖੇਡਣ ਲਈ ਦੂਜੀ ਪਾਰੀ ਵਿੱਚ ਉਤਰੀ। ਉਹ ਦੂਜੀ ਪਾਰੀ ‘ਚ 176 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 55 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤ 153 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਸ ਤਰ੍ਹਾਂ ਭਾਰਤੀ ਟੀਮ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਮਿਲਿਆ ਹੈ।
ਮੈਚ ਦੇ ਦੂਜੇ ਦਿਨ ਅਫਰੀਕੀ ਟੀਮ (IND vs SA) ਦੇ ਇਕੱਲੇ ਏਡਨ ਮਾਰਕਰਮ ਨੇ ਇਕ ਸਿਰਾ ਸੰਭਾਲਿਆ। ਉਸ ਨੇ ਮੁਸ਼ਕਿਲ ਹਾਲਾਤਾਂ ‘ਚ ਸ਼ਾਨਦਾਰ ਸੈਂਕੜਾ ਜੜਿਆ ਅਤੇ ਟੀਮ ਨੂੰ 150 ਦੌੜਾਂ ਤੋਂ ਪਾਰ ਪਹੁੰਚਾਇਆ। ਮਾਰਕਰਮ ਨੇ 103 ਗੇਂਦਾਂ ‘ਤੇ 106 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਛੇ ਵਿਕਟਾਂ ਲਈਆਂ। ਮੁਕੇਸ਼ ਕੁਮਾਰ ਨੂੰ ਦੋ ਸਫ਼ਲਤਾ ਮਿਲੀ। ਪ੍ਰਸੀਦ ਕ੍ਰਿਸ਼ਨ ਅਤੇ ਮੁਹੰਮਦ ਸਿਰਾਜ ਨੇ ਇੱਕ-ਇੱਕ ਵਿਕਟ ਲਈ।