June 30, 2024 6:27 am
IND vs SA

IND vs SA Live: ਮੁਹੰਮਦ ਸਿਰਾਜ ਤੇ ਬੁਮਰਾਹ ਨੇ ਮਚਾਈ ਤਬਾਹੀ, ਦੱਖਣੀ ਅਫਰੀਕਾ ਨੇ 34 ਦੌੜਾਂ ‘ਤੇ ਗੁਆਏ ਚਾਰ ਵਿਕਟ

ਚੰਡੀਗੜ੍ਹ, 03 ਜਨਵਰੀ 2024: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਪਹਿਲੇ ਦਿਨ ਪਹਿਲੇ ਸੈਸ਼ਨ ਭਾਰਤੀ ਤੇਜ਼ ਗੇਂਦਬਾਜ ਮੇਜ਼ਬਾਨ ਟੀਮ ‘ਤੇ ਭਾਰੀ ਪੈ ਰਹੇ ਹਨ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 34 ਦੌੜਾਂ ਬਣਾ ਲਈਆਂ ਹਨ। ਡੇਵਿਡ ਬੇਡਿੰਗਮ ਅਤੇ ਕਾਇਲ ਵੇਰਿਅਨ ਕ੍ਰੀਜ਼ ‘ਤੇ ਹਨ। ਮੁਹੰਮਦ ਸਿਰਾਜ ਨੇ ਟੋਨੀ ਡੀਜਾਰਜ ਨੂੰ ਕੈਚ ਆਊਟ ਕਰਵਾਇਆ। ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ ਹਨ।

ਜਸਪ੍ਰੀਤ ਬੁਮਰਾਹ ਨੇ ਟ੍ਰਿਸਟਨ ਸਟੱਬਸ ਨੂੰ ਕੈਚ ਕਰਵਾਇਆ। ਮੁਹੰਮਦ ਸਿਰਾਜ ਨੇ ਡੀਨ ਐਲਗਰ ਅਤੇ ਏਡਨ ਮਾਰਕਰਮ ਨੂੰ ਵੀ ਪੈਵੇਲੀਅਨ ਭੇਜਿਆ। ਦੱਖਣੀ ਅਫਰੀਕਾ ਨੇ ਸੈਂਚੁਰੀਅਨ ‘ਚ ਪਹਿਲਾ ਟੈਸਟ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਦੂਜਾ ਟੈਸਟ ਜਿੱਤ ਕੇ ਸੀਰੀਜ਼ ਨੂੰ ਬਰਾਬਰੀ ‘ਤੇ ਖਤਮ ਕਰਨਾ ਚਾਹੇਗੀ।