July 4, 2024 7:54 pm
IND vs SA

IND vs SA: ਭਾਰਤੀ ਮਹਿਲਾ ਟੀਮ ਨੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 01 ਜੁਲਾਈ 2024: (IND vs SA) ਭਾਰਤ ਦੀ ਬੀਬੀਆਂ ਦੀ ਕ੍ਰਿਕਟ ਟੀਮ ਨੇ ਇਕਲੌਤੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ | ਸ਼ੈਫਾਲੀ ਵਰਮਾ ਦੇ ਦੋਹਰੇ ਸੈਂਕੜੇ ਬਦੌਲਤ ਭਾਰਤ ਦੀ ਟੀਮ ਨੇ ਪਹਿਲੀ ਪਾਰੀ 603 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ | ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ‘ਚ 266 ਦੌੜਾਂ ‘ਤੇ ਸਮਾਪਤ ਹੋ ਗਈ |

ਇਸਤੋਂ ਬਾਅਦ ਦੱਖਣੀ ਅਫਰੀਕਾ ਨੂੰ ਫਾਲੋਆਨ ਖੇਡਣਾ ਪਿਆ ਅਤੇ ਦੂਜੀ ਪਾਰੀ ‘ਚ 373 ਦੌੜਾਂ ਬਣਾ ਕੇ 36 ਦੌੜਾਂ ਦੀ ਮਾਮੂਲੀ ਬੜ੍ਹਤ ਲੈ ਲਈ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਸਿਰਫ਼ 9.2 ਓਵਰਾਂ ‘ਚ 10 ਵਿਕਟਾਂ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਸ਼ੁਭਾ ਸਤੀਸ਼ 13 ਅਤੇ ਸ਼ੈਫਾਲੀ ਵਰਮਾ ਨੇ 24 ਦੌੜਾਂ ਬਣਾ ਕੇ ਨਾਬਾਦ ਰਹੀਆਂ ।