ਸਪੋਰਟਸ, 26 ਨਵੰਬਰ 2025: IND ਬਨਾਮ SA 2nd Test: ਭਾਰਤੀ ਟੀਮ ਗੁਹਾਟੀ ‘ਚ ਟੈਸਟ ਹਾਰਨ ਦਾ ਖਤਰਾ ਮੰਡਰਾਅ ਰਿਹਾ ਹੈ। ਅੱਜ ਬਰਸਾਪਾਰਾ ਸਟੇਡੀਅਮ ‘ਚ ਮੈਚ ਦਾ ਆਖਰੀ ਦਿਨ ਹੈ ਅਤੇ ਪਹਿਲਾ ਸੈਸ਼ਨ ਖਤਮ ਹੋ ਗਿਆ ਹੈ। ਚਾਹ ਦੇ ਬ੍ਰੇਕ ਤੱਕ ਭਾਰਤ ਨੇ ਦੂਜੀ ਪਾਰੀ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 95 ਦੌੜਾਂ ਬਣਾਈਆਂ। ਟੀਮ ਇਸ ਸਮੇਂ ਦੱਖਣੀ ਅਫਰੀਕਾ ਤੋਂ 459 ਦੌੜਾਂ ਪਿੱਛੇ ਹਨ। ਰਿਸ਼ਭ ਪੰਤ, ਕੁਲਦੀਪ ਯਾਦਵ ਅਤੇ ਧਰੁਵ ਜੁਰੇਲ ਅੱਜ ਆਊਟ ਹੋ ਗਏ। ਸਾਈਮਨ ਹਾਰਮਰ ਨੇ ਤਿੰਨੋਂ ਵਿਕਟਾਂ ਲਈਆਂ।
ਦੱਖਣੀ ਅਫਰੀਕਾ ਨੇ ਮੰਗਲਵਾਰ, ਚੌਥੇ ਦਿਨ, 260/5 ‘ਤੇ ਆਪਣੀ ਦੂਜੀ ਪਾਰੀ ਐਲਾਨੀ ਸੀ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 489 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 201 ਦੌੜਾਂ ‘ਤੇ ਸਿਮਟ ਗਈ। ਇਸ ਨਾਲ ਭਾਰਤ ਨੂੰ ਟੈਸਟ ਜਿੱਤਣ ਲਈ 549 ਦੌੜਾਂ ਦਾ ਟੀਚਾ ਮਿਲਿਆ।
ਦੱਖਣੀ ਅਫਰੀਕਾ ਕੋਲਕਾਤਾ ਟੈਸਟ ਜਿੱਤਣ ਤੋਂ ਬਾਅਦ ਸੀਰੀਜ਼ 1-0 ਨਾਲ ਅੱਗੇ ਹੈ। ਗੁਹਾਟੀ ‘ਚ ਜਿੱਤ 2-0 ਨਾਲ ਕਲੀਨ ਸਵੀਪ ਯਕੀਨੀ ਬਣਾਵੇਗੀ। ਟੀਮ ਦੀ ਭਾਰਤ ‘ਚ ਆਖਰੀ ਸੀਰੀਜ਼ ਜਿੱਤ 2000 ‘ਚ ਹੋਈ ਸੀ। ਟੀਮ ਕੋਲ 25 ਸਾਲਾਂ ਬਾਅਦ ਇਤਿਹਾਸ ਰਚਣ ਦਾ ਮੌਕਾ ਹੈ।
ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੇਨੂਰਨ ਮੁਥੁਸਾਮੀ ਨੇ 109 ਅਤੇ ਮਾਰਕੋ ਜੈਨਸਨ ਨੇ 93 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ।
Read More: IND ਬਨਾਮ SA: ਦੱਖਣੀ ਅਫਰੀਕਾ ਨੇ ਦੂਜੇ ਟੈਸਟ ‘ਚ ਭਾਰਤ ਸਾਹਮਣੇ 549 ਦੌੜਾਂ ਦਾ ਟੀਚਾ ਰੱਖਿਆ




