ਸਪੋਰਟਸ, 14 ਨਵੰਬਰ 2025: IND ਬਨਾਮ SA 1st Test: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੁਪਹਿਰ ਦੇ ਖਾਣੇ ਦੀ ਬ੍ਰੇਕ ‘ਤੇ ਦੱਖਣੀ ਅਫਰੀਕਾ ਨੇ 3 ਵਿਕਟਾਂ ‘ਤੇ 105 ਦੌੜਾਂ ਬਣਾਈਆਂ। ਵਿਆਨ ਮਲਡਰ 23 ਅਤੇ ਟੋਨੀ ਡੀ ਜਿਓਰਗੀ 15 ਦੌੜਾਂ ‘ਤੇ ਨਾਬਾਦ ਹਨ।
ਕਪਤਾਨ ਤੇਂਬਾ ਬਾਵੁਮਾ ਦੁਪਹਿਰ ਦੇ ਖਾਣੇ ਤੋਂ ਪਹਿਲਾਂ 3 ਦੌੜਾਂ ਬਣਾ ਕੇ ਆਊਟ ਹੋ ਗਏ, ਜਿਨ੍ਹਾਂ ਨੂੰ ਧਰੁਵ ਜੁਰੇਲ ਦੀ ਗੇਂਦ ‘ਤੇ ਕੁਲਦੀਪ ਯਾਦਵ ਨੇ ਕੈਚ ਕਰ ਲਿਆ। ਡਰਿੰਕਸ ਤੋਂ ਪਹਿਲਾਂ, ਜਸਪ੍ਰੀਤ ਬੁਮਰਾਹ ਨੇ ਏਡੇਨ ਮਾਰਕਰਮ (31) ਅਤੇ ਰਿਆਨ ਰਿਕਲਟਨ (23) ਨੂੰ ਆਊਟ ਕੀਤਾ।
ਪਹਿਲੇ ਦਿਨ ਦਾ ਪਹਿਲਾ ਸੈਸ਼ਨ ਭਾਰਤੀ ਗੇਂਦਬਾਜ਼ਾਂ ਦੇ ਨਾਂ ਰਿਹਾ। ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ਾਂ ਨੇ 50 ਦੌੜਾਂ ਦੀ ਸਾਂਝੇਦਾਰੀ ਨਾਲ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਬੁਮਰਾਹ ਨੇ ਲਗਾਤਾਰ ਦੋ ਓਵਰਾਂ ‘ਚ ਰਿਕਲਟਨ ਅਤੇ ਮਾਰਕਰਮ ਦੀਆਂ ਵਿਕਟਾਂ ਲਈਆਂ, ਜਿਸ ਨਾਲ ਮਹਿਮਾਨ ਟੀਮ ਪਿੱਛੇ ਰਹਿ ਗਈ।
ਫਿਰ ਕੁਲਦੀਪ ਨੇ ਕਪਤਾਨ ਤੇਂਬਾ ਬਾਵੁਮਾ ਨੂੰ ਸੈਟਲ ਹੋਣ ਦਾ ਮੌਕਾ ਨਹੀਂ ਦਿੱਤਾ। ਦੱਖਣੀ ਅਫਰੀਕਾ ਨੇ 26ਵੇਂ ਓਵਰ ‘ਚ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਕੁਲਦੀਪ ਯਾਦਵ ਦੇ ਓਵਰ ਦੀ ਦੂਜੀ ਗੇਂਦ ‘ਤੇ ਵਿਆਨ ਮਲਡਰ ਨੇ ਦੋ ਦੌੜਾਂ ਲੈ ਕੇ ਟੀਮ ਦਾ ਸਕੋਰ 100 ਤੋਂ ਪਾਰ ਕਰ ਦਿੱਤਾ।
ਜਸਪ੍ਰੀਤ ਬੁਮਰਾਹ ਨੇ ਆਪਣੇ ਲਗਾਤਾਰ ਦੂਜੇ ਓਵਰ ‘ਚ ਇੱਕ ਵਿਕਟ ਲਈ। ਉਨ੍ਹਾਂ ਨੇ 13ਵੇਂ ਓਵਰ ‘ਚ ਏਡਨ ਮਾਰਕਰਮ ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾਇਆ। ਮਾਰਕਰਮ 31 ਦੌੜਾਂ ਬਣਾ ਕੇ ਆਊਟ ਹੋ ਗਿਆ। ਬੁਮਰਾਹ ਨੇ 11ਵੇਂ ਓਵਰ ‘ਚ ਰਿਆਨ ਰਿਕੇਲਟਨ ਨੂੰ ਆਊਟ ਕੀਤਾ ਸੀ।
Read More: IND ਬਨਾਮ SA: WTC ਚੈਂਪੀਅਨ ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਭਲਕੇ ਟੈਸਟ ਸੀਰੀਜ਼ ਦਾ ਆਗਾਜ਼




