July 4, 2024 9:32 pm
Mohammad Siraj

IND vs SA: ਦੂਜੇ ਟੈਸਟ ‘ਚ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ‘ਚ 55 ਦੌੜਾਂ ‘ਤੇ ਸਮਾਪਤ, ਮੁਹੰਮਦ ਸਿਰਾਜ ਨੇ ਝਟਕੀਆਂ 6 ਵਿਕਟਾਂ

ਚੰਡੀਗੜ੍ਹ, 3 ਜਨਵਰੀ 2024: ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ ਦੱਖਣੀ ਅਫਰੀਕਾ ਦੀ ਟੀਮ 55 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਟੀਮ ਭਾਰਤ ਦੇ ਖ਼ਿਲਾਫ਼ ਆਪਣੇ ਸਭ ਤੋਂ ਘੱਟ ਸਕੋਰ ‘ਤੇ ਆਊਟ ਹੋ ਗਈ ਸੀ। ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ‘ਚ ਦੱਖਣੀ ਅਫਰੀਕਾ ਦੀ ਟੀਮ ਸਿਰਫ 23.2 ਓਵਰ ਹੀ ਬੱਲੇਬਾਜ਼ੀ ਕਰ ਸਕੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Mohammad Siraj) ਨੇ 6 ਵਿਕਟਾਂ ਲਈਆਂ।

ਦੱਖਣੀ ਅਫਰੀਕਾ ਵੱਲੋਂ ਕਾਇਲ ਵੇਰਿਅਨ ਨੇ 15 ਅਤੇ ਡੇਵਿਡ ਬੇਡਿੰਘਮ ਨੇ 12 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ 6 ਦੌੜਾਂ ਦਾ ਸਕੋਰ ਵੀ ਪਾਰ ਨਹੀਂ ਕਰ ਸਕੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਕੇਸ਼ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ।