July 4, 2024 11:50 pm

IND vs PAK: ਟੀ-20 ਵਿਸ਼ਵ ਕ੍ਰਿਕਟ ਕੱਪ ‘ਚ ਭਾਰਤ-ਪਾਕਿਸਤਾਨ ਵਿਚਾਲੇ ਮੈਚ ‘ਤੇ ਹਮਲੇ ਦਾ ਖ਼ਤਰਾ

ਚੰਡੀਗੜ੍ਹ, 30 ਮਈ 2024: (IND vs PAK) ਟੀ-20 ਵਿਸ਼ਵ ਕ੍ਰਿਕਟ ਕੱਪ ਦੀ ਸ਼ੁਰੂਆਤ ਲਈ ਕੁਝ ਦਿਨ ਰਹਿ ਗਏ ਹਨ । ਇਹ ਟੂਰਨਾਮੈਂਟ ਭਾਰਤੀ ਸਮੇਂ ਮੁਤਾਬਕ 2 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਜਿਸ ਚੀਜ਼ ਦਾ ਸਭ ਤੋਂ ਵੱਧ ਇੰਤਜ਼ਾਰ ਹੈ, ਉਹ ਹੈ 9 ਜੂਨ ਨੂੰ ਨਿਊਯਾਰਕ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ (IND vs PAK) ਮੈਚ ਦਾ ਹੈ। ਹੁਣ ਇਹ ਮੈਚ ਅਤਿਵਾਦੀ ਹਮਲੇ ਸੰਕਟ ਪੈਦਾ ਹੋ ਰਿਹਾ ਹੈ । ਖਬਰਾਂ ਹਨ ਕਿ ਆਈਆਈਐੱਸ ਨਾਲ ਜੁੜੇ ਇੱਕ ਅਤਿਵਾਦੀ ਸੰਗਠਨ ਨੇ ‘ਲੋਨ ਵੁਲਫ’ ਹਮਲੇ ਦੀ ਧਮਕੀ ਦੇਣ ਵਾਲਾ ਵੀਡੀਓ ਜਾਰੀ ਕੀਤਾ ਹੈ।

ਨਿਊਯਾਰਕ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ ਅਤੇ ਚਿਤਾਵਨੀ ਦਿੱਤੀ ਹੈ। ਭਾਰਤ-ਪਾਕਿਸਤਾਨ (IND vs PAK) ਮੈਗਾ ਮੈਚ 9 ਜੂਨ ਨੂੰ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।

ਨਿਊਯਾਰਕ ਸਿਟੀ ਦੀ ਸਰਹੱਦ ਨਾਲ ਲੱਗਦੀ ਨਾਸਾਊ ਕਾਉਂਟੀ ਦੇ ਮੁਖੀ ਬਰੂਸ ਬਲੇਕਮੈਨ ਨੇ ਕਿਹਾ, ‘ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਹਰ ਅਜਿਹੀ ਸਥਿਤੀ ਨਾਲ ਨਜਿੱਠਣ ਦੇ ਯੋਗ ਹਾਂ ਜੋ ਸੰਭਾਵੀ ਤੌਰ ‘ਤੇ ਪੈਦਾ ਹੋ ਸਕਦੀ ਹੈ। ਇਸ ਦੇ ਲਈ ਅਸੀਂ ਕਈ ਸਾਵਧਾਨੀਆਂ ਵਰਤੀਆਂ ਹਨ। ਅਸੀਂ ਹਰ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਕਿਸੇ ਵੀ ਖ਼ਤਰਿਆਂ ਨੂੰ ਘੱਟ ਨਹੀਂ ਸਮਝਦੇ। ਅਸੀਂ ਆਪਣੀਆਂ ਸਾਰੀਆਂ ਲੀਡਾਂ ਨੂੰ ਟਰੈਕ ਕਰਦੇ ਹਾਂ।

ਨਾਸਾਊ ਕਾਉਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ 30,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਵਿਸ਼ੇਸ਼ ਤੌਰ ‘ਤੇ ਟੀ-20 ਵਿਸ਼ਵ ਕੱਪ 2024 ਟੂਰਨਾਮੈਂਟ ਲਈ ਤਿਆਰ ਕੀਤਾ ਗਿਆ ਹੈ। ਇਹ ਸਟੇਡੀਅਮ ਡਲਾਸ ਦੇ ਇਕ ਹੋਰ ਸਟੇਡੀਅਮ ਦੇ ਨਾਲ ਆਗਾਮੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਭਾਰਤੀ ਟੀਮ ਨੂੰ ਆਪਣੇ ਸਾਰੇ ਮੈਚ ਅਮਰੀਕਾ ‘ਚ ਹੀ ਖੇਡਣੇ ਹਨ। ਪਰ ਭਾਰਤੀ ਟੀਮ 15 ਜੂਨ ਨੂੰ ਫਲੋਰੀਡਾ ‘ਚ ਕੈਨੇਡਾ ਦੇ ਖ਼ਿਲਾਫ਼ ਮੈਚ ਖੇਡੇਗੀ।