ਚੰਡੀਗੜ੍ਹ, 05 ਅਕਤੂਬਰ 2024: (ND vs PAK) 9ਵੇਂ ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup 2024) ਦੇ ਟੂਰਨਾਮੈਂਟ ‘ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ, ਪਰ ਤਾਕਤ ਅਤੇ ਫਾਰਮ ਦੇ ਲਿਹਾਜ਼ ਨਾਲ ਭਾਰਤ, ਇੰਗਲੈਂਡ ਅਤੇ ਆਸਟ੍ਰੇਲੀਆ ਦੇ ਦਾਅਵੇ ਬਾਕੀਆਂ ਨਾਲੋਂ ਮਜ਼ਬੂਤ ਜਾਪਦੇ ਹਨ।
ਹਾਲਾਂਕਿ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ‘ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਹੁਣ ਭਾਰਤ ਦਾ ਅਗਲਾ ਮੁਕਾਬਲਾ ਭਲਕੇ ਯਾਨੀ 06 ਅਕਤੂਬਰ ਨੂੰ ਪਾਕਿਸਤਾਨ ਦੀ ਮਹਿਲਾ ਟੀਮ ਨਾਲ ਹੋਵੇਗਾ | ਭਾਰਤ ਕੋਲ ਪਾਕਿਸਤਾਨ ਖ਼ਿਲਾਫ ਜਿੱਤ ਦਰਜ ਕਰਕੇ ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਦਾ ਖਾਤਾ ਖੋਲ੍ਹਣ ਦਾ ਮੌਕਾ ਹੈ | ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਪਹਿਰ 3:30 ਵਜੇ ਹੋਵੇਗਾ |