IND vs PAK

IND vs PAK: ਭਾਰਤ ਨੇ ਪਾਕਿਸਤਾਨ ਨੂੰ 357 ਦੌੜਾਂ ਦਾ ਟੀਚਾ ਦਿੱਤਾ, ਕੇ.ਐੱਲ ਰਾਹੁਲ ਤੇ ਵਿਰਾਟ ਕੋਹਲੀ ਨੇ ਜੜੇ ਸੈਂਕੜੇ

ਚੰਡੀਗੜ੍ਹ,11 ਸਤੰਬਰ 2023: (IND vs PAK) ਭਾਰਤ ਅਤੇ ਪਾਕਿਸਤਾਨ ਵਿਚਾਲੇ ਬੀਤੇ ਦਿਨ ਸੁਪਰ ਫੋਰ ਦਾ ਮੈਚ ਮੀਂਹ ਕਾਰਨ ਰੁਕ ਗਿਆ ਸੀ ਅਤੇ ਐਤਵਾਰ ਨੂੰ ਖੇਡ ਪੂਰੀ ਨਹੀਂ ਹੋ ਸਕੀ। ਮੀਂਹ ਨੇ 24.1 ਓਵਰਾਂ ਤੋਂ ਬਾਅਦ ਭਾਰਤੀ ਪਾਰੀ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਏਸੀਸੀ ਨੇ ਇਸ ਮੈਚ ਲਈ ਪਹਿਲਾਂ ਹੀ ਰਿਜ਼ਰਵ ਡੇਅ ਤੈਅ ਕਰ ਲਿਆ ਸੀ। ਅਜਿਹੇ ‘ਚ ਅੱਜ ਇਹ ਮੈਚ ਪੂਰਾ ਹੋ ਜਾਵੇਗਾ। ਮੈਚ ਸ਼ਾਮ 4.40 ਵਜੇ ਸ਼ੁਰੂ ਹੋਇਆ। ਭਾਰਤ ਨੇ 24.1 ਓਵਰਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ ਨਿਰਧਾਰਤ 50 ਓਵਰਾਂ ਵਿੱਚ 356 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਕੇ.ਐੱਲ ਰਾਹੁਲ ਨੇ ਸੈਂਕੜੇ ਜੜੇ ।

ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 122 ਅਤੇ ਲੋਕੇਸ਼ ਰਾਹੁਲ ਨੇ 111 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ ਸੈਂਕੜੇ ਬਣਾਉਣ ਤੋਂ ਬਾਅਦ ਨਾਬਾਦ ਰਹੇ। ਇਨ੍ਹਾਂ ਦੋਵਾਂ ਤੋਂ ਪਹਿਲਾਂ ਰੋਹਿਤ ਸ਼ਰਮਾ 56 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਊਟ ਹੋਏ। ਪਾਕਿਸਤਾਨ ਲਈ ਸ਼ਾਦਾਬ ਖਾਨ ਅਤੇ ਸ਼ਾਹੀਨ ਅਫਰੀਦੀ ਨੇ ਇਕ-ਇਕ ਵਿਕਟ ਲਈ।

Scroll to Top