July 5, 2024 2:11 am
India

IND vs PAK: ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ, 191 ਦੌੜਾਂ ‘ਤੇ ਸਿਮਟੀ ਪਾਕਿਸਤਾਨ ਟੀਮ

ਚੰਡੀਗ੍ਹੜ, 14 ਅਕਤੂਬਰ 2023: (IND vs PAK) ਇੱਕ ਰੋਜ਼ਾ ਵਿਸ਼ਵ ਕੱਪ ਦੇ 12ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਜਾਰੀ ਹੈ। ਭਾਰਤੀ ਗੇਂਦਬਾਜ ਪਾਕਿਸਤਾਨ ਟੀਮ ‘ਤੇ ਭਾਰੀ ਪੈ ਗਏ | ਪਾਕਿਸਤਾਨ ਦੀ ਪੂਰੀ ਟੀਮ 191 ਦੌੜਾਂ ‘ਤੇ ਸਿਮਟ ਗਈ |ਰਵਿੰਦਰ ਜਡੇਜਾ ਨੇ 43ਵੇਂ ਓਵਰ ਦੀ 5ਵੀਂ ਗੇਂਦ ‘ਤੇ ਹਰਿਸ ਰਾਊਫ ਨੂੰ ਐੱਲ.ਬੀ.ਡਬਲਿਊ. ਆਊਟ ਕਰ ਦਿੱਤਾ |

ਜਡੇਜਾ ਦੀ ਗੇਂਦ ਹੈਰਿਸ ਦੇ ਸਿੱਧੇ ਪੈਡ ‘ਤੇ ਲੱਗੀ। ਇੱਕ ਵਾਰ ਫਿਰ ਅੰਪਾਇਰ ਮੌਰੀਸ ਨੇ ਆਊਟ ਘੋਸ਼ਿਤ ਨਹੀਂ ਕੀਤਾ। ਕਪਤਾਨ ਰੋਹਿਤ ਸ਼ਰਮਾ ਨੇ ਰਿਵਿਊ ਲਿਆ। ਸਮੀਖਿਆ ਭਾਰਤ ਦੇ ਪੱਖ ‘ਚ ਆਈ ਅਤੇ ਹੈਰਿਸ ਆਊਟ ਹੋ ਗਏ। ਉਹ ਛੇ ਗੇਂਦਾਂ ‘ਤੇ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ। ਸ਼ਾਹੀਨ ਅਫਰੀਦੀ 10 ਗੇਂਦਾਂ ‘ਤੇ ਦੋ ਦੌੜਾਂ ਬਣਾ ਕੇ ਅਜੇਤੂ ਰਹੇ।

ਭਾਰਤੀ ਟੀਮ ਲਈ ਪੰਜ ਗੇਂਦਬਾਜ਼ਾਂ ਨੇ ਦੋ-ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਹਾਰਦਿਕ ਪੰਡਯਾ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਗੇਂਦਬਾਜ਼ਾਂ ‘ਚ ਸ਼ਾਰਦੁਲ ਠਾਕੁਰ ਹੀ ਅਜਿਹੇ ਸਨ, ਜਿਨ੍ਹਾਂ ਨੂੰ ਇਕ ਵੀ ਸਫਲਤਾ ਨਹੀਂ ਮਿਲੀ।

ਪਾਕਿਸਤਾਨ ਦੇ ਛੇ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ

ਪਾਕਿਸਤਾਨ ਲਈ ਕਪਤਾਨ ਬਾਬਰ ਆਜ਼ਮ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਮੁਹੰਮਦ ਰਿਜ਼ਵਾਨ ਇਸ ਵਾਰ ਅਰਧ ਸੈਂਕੜੇ ਤੋਂ ਖੁੰਝ ਗਏ। ਉਹ 49 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਮਾਮ ਉਲ ਹੱਕ ਨੇ 36, ਅਬਦੁੱਲਾ ਸ਼ਫੀਕ ਨੇ 20 ਅਤੇ ਹਸਨ ਅਲੀ ਨੇ 12 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਛੇ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਸਾਊਦ ਸ਼ਕੀਲ ਛੇ, ਮੁਹੰਮਦ ਨਵਾਜ਼ ਚਾਰ, ਇਫ਼ਤਿਖਾਰ ਅਹਿਮਦ ਚਾਰ, ਸ਼ਾਦਾਖ ਖਾਨ ਦੋ ਅਤੇ ਹਾਰਿਸ ਰਾਊਫ ਦੋ ਦੌੜਾਂ ਬਣਾ ਕੇ ਆਊਟ ਹੋਏ।