July 4, 2024 2:53 pm
IND vs PAK

IND vs PAK: ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ, ਪਾਕਿਸਤਾਨ ਦੇ ਸੱਤ ਬੱਲੇਬਾਜ਼ ਪਰਤੇ ਪੈਵੇਲੀਅਨ

ਚੰਡੀਗੜ੍ਹ/ਅੰਮ੍ਰਿਤਸਰ, 14 ਅਕਤੂਬਰ 2023: (IND vs PAK) ਇੱਕ ਰੋਜ਼ਾ ਵਿਸ਼ਵ ਕੱਪ ਦੇ 12ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਜਾਰੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਅੱਠਵਾਂ ਮੈਚ ਹੈ | ਭਾਰਤੀ ਗੇਂਦਬਾਜ ਪਾਕਿਸਤਾਨ ਟੀਮ ‘ਤੇ ਭਾਰੀ ਪੈ ਰਹੇ ਹਨ | ਪਾਕਿਸਤਾਨ ਦੇ ਸੱਤ ਬੱਲੇਬਾਜ਼ ਪੈਵੇਲੀਅਨ ਪਰਤ ਗਏ ਹਨ । ਜਸਪ੍ਰੀਤ ਬੁਮਰਾਹ ਨੇ 36ਵੇਂ ਓਵਰ ਦੀ ਦੂਜੀ ਗੇਂਦ ‘ਤੇ ਸ਼ਾਦਾਬ ਖਾਨ ਨੂੰ ਕਲੀਨ ਬੋਲਡ ਕਰ ਦਿੱਤਾ। ਸ਼ਾਦਾਬ ਪੰਜ ਗੇਂਦਾਂ ਵਿੱਚ ਦੋ ਦੌੜਾਂ ਹੀ ਬਣਾ ਸਕਿਆ। ਹੁਣ ਮੁਹੰਮਦ ਨਵਾਜ਼ ਦੇ ਨਾਲ ਹਸਨ ਅਲੀ ਕ੍ਰੀਜ਼ ‘ਤੇ ਹਨ। ਪਾਕਿਸਤਾਨ ਨੇ 38 ਓਵਰਾਂ ‘ਚ 178 ਦੌੜਾਂ ਬਣਾ ਲਈਆਂ ਹਨ |

ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਮੈਚ ਵਿੱਚ ਛੇਵੀਂ ਸਫਲਤਾ ਦਿਵਾਈ। ਕੁਲਦੀਪ ਨੇ 33ਵੇਂ ਓਵਰ ‘ਚ ਦੋ ਵਿਕਟਾਂ ਲੈਣ ਤੋਂ ਬਾਅਦ ਅਗਲੇ ਹੀ ਓਵਰ ‘ਚ ਬੁਮਰਾਹ ਨੇ ਭਰਤੀ ਟੀਮ ਨੂੰ ਵੱਡੀ ਸਫਲਤਾ ਦਿਵਾਈ। ਉਸ ਨੇ 34ਵੇਂ ਓਵਰ ਦੀ ਆਖਰੀ ਗੇਂਦ ‘ਤੇ ਮੁਹੰਮਦ ਰਿਜ਼ਵਾਨ ਨੂੰ ਕਲੀਨ ਬੋਲਡ ਕਰ ਦਿੱਤਾ। ਰਿਜ਼ਵਾਨ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਹ 69 ਗੇਂਦਾਂ ‘ਤੇ 49 ਦੌੜਾਂ ਬਣਾ ਕੇ ਆਊਟ ਹੋ ਗਏ। ਪਾਕਿਸਤਾਨ ਨੇ 34 ਓਵਰਾਂ ‘ਚ ਛੇ ਵਿਕਟਾਂ ‘ਤੇ 168 ਦੌੜਾਂ ਬਣਾਈਆਂ ਹਨ।