Rishabh Pant

IND vs NZ: ਨਿਊਜ਼ੀਲੈਂਡ ਖ਼ਿਲਾਫ ਖੇਡਣਗੇ ਰਿਸ਼ਭ ਪੰਤ ?, ਜਾਣੋ ਕੀ ਬੋਲੇ ਗੌਤਮ ਗੰਭੀਰ

ਚੰਡੀਗੜ 23 ਅਕਤੂਬਰ 2024: (IND vs NZ 2nd Test Match Live) ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ 24 ਅਕਤੂਬਰ ਤੋਂ ਦੂਜਾ ਟੈਸਟ ਮੈਚ ਹੋਵੇਗਾ | ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੁਣੇ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਦੀ ਪਿੱਚ ਹੌਲੀ ਹੋ ਸਕਦੀ ਹੈ। ਈਐਸਪੀਐਨ ਦੀ ਰਿਪੋਰਟ ਮੁਤਾਬਕ ਪਿੱਚ ਲਈ ਕਾਲੀ ਮਿੱਟੀ ਦੀ ਵਰਤੋਂ ਕੀਤੀ ਹੈ। ਇਸ ਕਾਰਨ ਪੁਣੇ ‘ਚ ਬੇਂਗਲੁਰੂ ਦੇ ਮੁਕਾਬਲੇ ਘੱਟ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

ਇਸ ਦੌਰਾਨ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਨਿਊਜ਼ੀਲੈਂਡ ਖ਼ਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਦੀ ਫਿਟਨੈੱਸ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਗੰਭੀਰ ਨੇ ਕਿਹਾ ਕਿ ਇਹ ਵਿਕਟਕੀਪਰ ਬੱਲੇਬਾਜ਼ ਪੁਣੇ ਟੈਸਟ ‘ਚ ਖੇਡਣ ਲਈ ਫਿੱਟ ਅਤੇ ਤਿਆਰ ਹਨ। ਪੰਤ (Rishabh Pant) ਨੂੰ ਬੈਂਗਲੁਰੂ ਟੈਸਟ ਦੇ ਦੂਜੇ ਦਿਨ ਵਿਕਟ ਕੀਪਿੰਗ ਕਰਦੇ ਹੋਏ ਲੱਤ ‘ਚ ਸੱਟ ਲੱਗ ਗਈ ਸੀ, ਜਿਸ ਕਾਰਨ ਧਰੁਵ ਜੁਰੇਲ ਨੇ ਉਨ੍ਹਾਂ ਦੀ ਜਗ੍ਹਾ ਵਿਕਟ ਦੇ ਪਿੱਛੇ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਦੂਜੇ ਪਾਸੇ ਨਿਊਜ਼ੀਲੈਂਡ ਨੂੰ ਦੂਜੇ ਟੈਸਟ (IND vs NZ) ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ | ਦਰਅਸਲ, ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਭਾਰਤ ਖਿਲਾਫ ਪੁਣੇ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ‘ਚ ਨਹੀਂ ਖੇਡਣਗੇ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਇਸ ਦੀ ਪੁਸ਼ਟੀ ਕੀਤੀ ਸੀ |

ਵਿਲੀਅਮਸਨ ਹਾਲ ਹੀ ‘ਚ ਸ਼੍ਰੀਲੰਕਾ ਟੈਸਟ ਸੀਰੀਜ਼ (IND vs NZ) ਦੌਰਾਨ ਜ਼ਖਮੀ ਹੋ ਗਿਆ ਸੀ। ਟੀਮ ਨੂੰ ਉਮੀਦ ਸੀ ਕਿ ਉਹ ਭਾਰਤ ਖਿਲਾਫ ਦੂਜੇ ਟੈਸਟ ਮੈਚ ‘ਚ ਵਾਪਸੀ ਕਰਨਗੇ। ਨਿਊਜ਼ੀਲੈਂਡ (New Zealand) ਦੇ ਮੁੱਖ ਕੋਚ ਨੇ ਦੱਸਿਆ ਕਿ ਵਿਲੀਅਮਸ ਦੀ ਸੱਟ ਕਾਫ਼ੀ ਹੱਦ ਤੱਕ ਠੀਕ ਹੋ ਗਈ ਹੈ ਪਰ ਉਹ ਅਜੇ ਟੈਸਟ ਕ੍ਰਿਕਟ ‘ਚ ਵਾਪਸੀ ਲਈ ਤਿਆਰ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਖਿਲਾਫ ਮੁੰਬਈ ‘ਚ ਖੇਡੇ ਜਾਣ ਵਾਲੇ ਆਖਰੀ ਟੈਸਟ ਤੋਂ ਵਾਪਸੀ ਕਰਨਗੇ।

ਇਸਦੇ ਨਾਲ ਹੀ ਬੈਂਗਲੁਰੂ ‘ਚ ਪਹਿਲੇ ਟੈਸਟ ਮੈਚ ‘ਚ ਮਿਲੀ ਹਾਰ ਕਾਰਨ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ‘ਤੇ ਸੀਰੀਜ਼ ਜਿੱਤਣ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਪਣੀ ਦਾਅਵੇਦਾਰੀ ਮਜ਼ਬੂਤ ​​ਰੱਖਣ ਦਾ ਦਬਾਅ ਹੈ।

 

Scroll to Top