ਚੰਡੀਗੜ, 15 ਨਵੰਬਰ 2023: ਵਿਰਾਟ ਕੋਹਲੀ (Virat Kohli) ਨੇ ਇਸ ਵਿਸ਼ਵ ਕੱਪ ਵਿੱਚ 673 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਤੇਂਦੁਲਕਰ ਨੇ 2003 ਵਨਡੇ ਵਿਸ਼ਵ ਕੱਪ ‘ਚ 673 ਦੌੜਾਂ ਬਣਾਈਆਂ ਸਨ | ਵਿਰਾਟ ਕੋਹਲੀ ਵੀ ਆਪਣੇ ਸੈਂਕੜੇ ਦੇ ਨੇੜੇ ਪਹੁੰਚ ਗਿਆ ਹੈ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਦਾ ਸਕੋਰ 250 ਦੌੜਾਂ ਤੋਂ ਪਾਰ ਕਰ ਗਿਆ ਗਿਆ ਹੈ।
ਵਿਰਾਟ ਕੋਹਲੀ (Virat Kohli) ਅਤੇ ਸ਼੍ਰੇਅਸ ਅਈਅਰ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਭਾਰਤ ਵੱਡੇ ਸਕੋਰ ਵੱਲ ਵਧ ਰਿਹਾ ਹੈ। 37 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 270/1 ਹੈ।