New Zealand

IND vs NZ Test: ਨਿਊਜ਼ੀਲੈਂਡ ਨੂੰ ਦੂਜੀ ਪਾਰੀ ‘ਚ ਵਾਸ਼ਿੰਗਟਨ ਸੁੰਦਰ ਨੇ ਦਿੱਤਾ ਪਹਿਲਾ ਝਟਕਾ

ਚੰਡੀਗੜ੍ਹ, 25 ਅਕਤੂਬਰ 2024: (IND vs NZ 2nd Test Match) ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ‘ਚ ਚੱਲ ਰਿਹਾ ਹੈ। ਦੂਜੀ ਪਾਰੀ ‘ਚ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ 36 ਦੇ ਸਕੋਰ ‘ਤੇ ਲੱਗਾ ਹੈ । ਵਾਸ਼ਿੰਗਟਨ ਸੁੰਦਰ ਨੇ ਕੋਨਵੇ ਨੂੰ ਆਊਟ ਕਰ ਦਿੱਤਾ ਹੈ । ਵਿਲ ਯੰਗ ਤੀਜੇ ਨੰਬਰ ‘ਤੇ ਬੱਲੇਬਾਜ਼ੀ ਲਈ ਉਤਰਿਆ ਹੈ। ਕਪਤਾਨ ਟਾਮ ਲੈਥਮ ਉਸ ਦਾ ਸਮਰਥਨ ਕਰਨ ਲਈ ਕ੍ਰੀਜ਼ ‘ਤੇ ਮੌਜੂਦ ਹਨ।

ਜਿਕਰਯੋਗ ਹੈ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ (New Zealand) ਦੀ ਟੀਮ ਪਹਿਲੇ ਦਿਨ ਪਹਿਲੀ ਪਾਰੀ (IND vs NZ) ‘ਚ 259 ਦੌੜਾਂ ‘ਤੇ ਆਲ ਆਊਟ ਹੋ ਗਈ ਸੀ । ਭਾਰਤ ਦੀ ਪਹਿਲੀ ਪਾਰੀ ਸਿਰਫ 156 ਦੌੜਾਂ ‘ਤੇ ਹੀ ਸਿਮਟ ਗਈ। ਨਿਊਜ਼ੀਲੈਂਡ ਨੇ ਮੈਚ ਦੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ ‘ਤੇ ਨਿਊਜ਼ੀਲੈਂਡ ਟੀਮ ਤੋਂ 103 ਦੌੜਾਂ ਪਿੱਛੇ ਸੀ।

ਭਾਰਤੀ ਟੀਮ ਸਿਰਫ਼ 45.3 ਓਵਰ ਹੀ ਖੇਡ ਸਕੀ। ਰੋਹਿਤ ਸ਼ਰਮਾ ਵੀਰਵਾਰ ਨੂੰ ਹੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਸ਼ੁੱਕਰਵਾਰ ਨੂੰ ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ‘ਚ ਲੱਗਾ। ਉਹ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਵਿਰਾਟ ਕੋਹਲੀ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਇਕ ਦੌੜ ਬਣਾ ਕੇ ਪੈਵੇਲੀਅਨ ਚਲੇ ਗਏ।

ਇਸਦੇ ਨਾਲ ਹੀ ਰਿਸ਼ਭ ਪੰਤ 18 ਦੌੜਾਂ ‘ਤੇ, ਸਰਫਰਾਜ਼ ਖਾਨ 11 ਦੌੜਾਂ ‘ਤੇ, ਆਰ ਅਸ਼ਵਿਨ ਚਾਰ ਦੌੜਾਂ ‘ਤੇ, ਆਕਾਸ਼ ਦੀਪ ਛੇ ਦੌੜਾਂ ‘ਤੇ ਅਤੇ ਬੁਮਰਾਹ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ | ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਅਤੇ ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਰਹੇ।

Scroll to Top