ਚੰਡੀਗੜ੍ਹ, 24 ਅਕਤੂਬਰ 2024: (IND vs NZ 2nd Test Match Live) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋ ਗਈ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਇੱਕ ਵਿਕਟ ਗੁਆ ਕੇ 16 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ ਨੇ ਪਹਿਲੀ ਪਾਰੀ (IND vs NZ) ‘ਚ 259 ਦੌੜਾਂ ਬਣਾਈਆਂ ਹਨ ।
ਇਸਦੇ ਨਾਲ ਹੀ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਇਤਿਹਾਸ ਰਚ ਦਿੱਤਾ ਹੈ। ਅਸ਼ਵਿਨ ਨੇ ਦੋ ਮਾਮਲਿਆਂ ‘ਚ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਇਤਿਹਾਸ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮੈਚ ‘ਚ ਦੂਜੀ ਵਿਕਟ ਲੈਂਦੇ ਹੀ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ।
ਅਸ਼ਵਿਨ (Ravichandran Ashwin) ਨੇ ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ‘ਚ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ, ਬੱਲੇਬਾਜ਼ ਵਿਲ ਯੰਗ ਅਤੇ ਡੇਵੋਨ ਕੋਨਵੇ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ । ਇਨ੍ਹਾਂ ਤਿੰਨ ਵਿਕਟਾਂ ਨਾਲ ਅਸ਼ਵਿਨ ਨੇ 2019 ਤੋਂ 2024 ਤੱਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ‘ਚ 39 ਮੈਚਾਂ ‘ਚ 189 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਆਸਟ੍ਰੇਲੀਆ ਦੇ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ ਹੈ। ਜਿਸ ਦੇ ਨਾਂ 43 ਟੈਸਟਾਂ ‘ਚ 187 ਵਿਕਟਾਂ ਹਨ।
ਇਸ ਸੂਚੀ ‘ਚ ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਤੀਜੇ ਸਥਾਨ ‘ਤੇ ਹਨ। ਕਮਿੰਸ ਨੇ 42 ਮੈਚਾਂ ‘ਚ 175 ਵਿਕਟਾਂ ਲਈਆਂ ਹਨ। ਅਸ਼ਵਿਨ ਤੋਂ ਇਲਾਵਾ ਭਾਰਤ ਦੇ ਦੂਜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਨਾਂ ਇਸ ‘ਚ ਸ਼ਾਮਲ ਹੈ। ਜੋ ਇਸ ਸੂਚੀ ‘ਚ ਸੱਤਵੇਂ ਨੰਬਰ ‘ਤੇ ਹਨ । ਬੁਮਰਾਹ ਨੇ 30 ਮੈਚਾਂ ‘ਚ 124 ਵਿਕਟਾਂ ਲਈਆਂ ਹਨ।