Shubman Gill

IND vs NZ: ਨਿਊਜ਼ੀਲੈਂਡ ਖ਼ਿਲਾਫ ਸੈਂਕੜੇ ਤੋਂ ਖੁੰਝੇ ਸ਼ੁਭਮਨ ਗਿੱਲ, ਸਰਫਰਾਜ਼ ਬਿਨਾਂ ਖਾਤਾ ਖੋਲ੍ਹੇ ਆਊਟ

ਚੰਡੀਗੜ੍ਹ, 02 ਨਵੰਬਰ 2024: (IND vs NZ 3rd Test Match Live) ਮੁੰਬਈ ਦੇ ਵਾਨਖੇੜੇ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ | ਭਾਰਤ ਨੇ ਹੁਣ ਤੱਕ ਅੱਠ ਵਿਕਟਾਂ ਗੁਆ ਕੇ 231 ਦੌੜਾਂ ਬਣਾ ਲਈਆਂ ਹਨ | ਇਸਦੇ ਨਾਲ ਸ਼ੁਭਮਨ ਗਿੱਲ ਆਪਣੇ ਸੈਂਕੜੇ ਤੋਂ ਖੁੰਝ ਗਏ | ਸ਼ੁਭਮਨ ਗਿੱਲ (Shubman Gill) 90 ਦੌੜਾਂ ਬਣਾ ਕੇ ਆਊਟ ਹੋ ਗਏ |

ਪਿਛਲੇ ਮੈਚ ‘ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਦਾ ਬੱਲਾ ਇਸ ਮੈਚ ‘ਚ ਖਾਮੋਸ਼ ਰਿਹਾ | ਸਰਫਰਾਜ਼ ਖਾਨ ਇਸ ਮੈਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ | ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ‘ਤੇ ਸਿਮਟ ਗਈ। ਜਵਾਬ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਚਾਰ ਵਿਕਟਾਂ ‘ਤੇ 86 ਦੌੜਾਂ ਬਣਾ ਲਈਆਂ ਹਨ। ਟੀਮ ਸ਼ਨੀਵਾਰ ਨੂੰ ਇਸ ਤੋਂ ਅੱਗੇ ਖੇਡ ਰਹੀ ਹੈ।

ਜਿਕਰਯੋਗ ਹੈ ਕਿ ਇਸ ਮੈਚ ‘ਚ ਸਰਫਰਾਜ਼ ਖਾਨ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ, ਸਰਫਰਾਜ਼ ਘਰੇਲੂ ਟੂਰਨਾਮੈਂਟਾਂ ‘ਚ ਮੁੰਬਈ ਲਈ ਖੇਡਦਾ ਹੈ ਅਤੇ ਵਾਨਖੇੜੇ ਉਸ ਦਾ ਘਰੇਲੂ ਮੈਦਾਨ ਹੈ। ਉਨ੍ਹਾਂ ਨੇ ਇਸ ਮੈਦਾਨ ‘ਤੇ ਕਾਫੀ ਦੌੜਾਂ ਬਣਾਈਆਂ ਹਨ। ਹਾਲਾਂਕਿ ਅੱਜ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਏਜਾਜ਼ ਪਟੇਲ ਨੇ ਉਸ ਨੂੰ ਵਿਕਟਕੀਪਰ ਬਲੰਡੇਲ ਹੱਥੋਂ ਕੈਚ ਕਰਵਾਇਆ।

ਭਾਰਤ ਨੇ ਅੱਜ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਰਿਸ਼ਭ ਪੰਤ ਨੇ ਦਿਨ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਦੋ ਚੌਕੇ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ । ਇਸ ਤੋਂ ਬਾਅਦ ਉਸ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ 36 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਜੜ ਦਿੱਤਾ ।

ਇਸ ਦੇ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ ਵੀ ਰਿਸ਼ਭ ਦਾ ਖੂਬ ਸਾਥ ਦਿੱਤਾ। ਗਿੱਲ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਅਰਧ ਸੈਂਕੜਾ ਜੜਿਆ । ਰਿਸ਼ਭ ਪੰਤ ਨੇ 59 ਗੇਂਦਾਂ ‘ਚ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 60 ਦੌੜਾਂ ਬਣਾ ਸਕਿਆ। ਪੰਤ ਅਤੇ ਗਿੱਲ ਵਿਚਾਲੇ 114 ਗੇਂਦਾਂ ‘ਤੇ 96 ਦੌੜਾਂ ਦੀ ਸਾਂਝੇਦਾਰੀ ਹੋਈ । ਇਸ ਸਾਂਝੇਦਾਰੀ ‘ਚ ਗਿੱਲ ਦਾ ਯੋਗਦਾਨ 35 ਦੌੜਾਂ ਅਤੇ ਪੰਤ ਦਾ ਯੋਗਦਾਨ 60 ਦੌੜਾਂ ਦਾ ਰਿਹਾ।

Scroll to Top