IND vs NZ Semifinal

IND vs NZ Semifinal: ਭਾਰਤ ਨੇ ਨਿਊਜ਼ੀਲੈਂਡ ਸਾਹਮਣੇ 398 ਦੌੜਾਂ ਦਾ ਟੀਚਾ ਰੱਖਿਆ

ਚੰਡੀਗੜ੍ਹ, 15 ਨਵੰਬਰ 2023: (IND vs NZ Semifinal) ਵਨਡੇ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਸਾਹਮਣੇ ਮੇਜ਼ਬਾਨ ਭਾਰਤ ਦੀ ਚੁਣੌਤੀ ਹੈ। ਦੋਵੇਂ ਟੀਮਾਂ ਚਾਰ ਸਾਲ ਬਾਅਦ ਇਸ ਦੌਰ ‘ਚ ਇਕ ਵਾਰ ਫਿਰ ਆਹਮੋ-ਸਾਹਮਣੇ ਹਨ । ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 397/4 ਦੌੜਾਂ ਬਣਾਈਆਂ।

ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 117 ਦੌੜਾਂ ਬਣਾਈਆਂ। ਉਥੇ ਹੀ ਸ਼੍ਰੇਅਸ ਅਈਅਰ ਨੇ 105 ਦੌੜਾਂ ਦੀ ਪਾਰੀ ਖੇਡੀ। ਸ਼ੁਭਮਨ ਗਿੱਲ ਨੇ ਅਜੇਤੂ 80 ਦੌੜਾਂ ਬਣਾਈਆਂ। ਕਪਤਾਨ ਰੋਹਿਤ ਨੇ 47 ਦੌੜਾਂ ਅਤੇ ਲੋਕੇਸ਼ ਰਾਹੁਲ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਤਿੰਨ ਅਤੇ ਟ੍ਰੇਂਟ ਬੋਲਟ ਨੇ ਇਕ ਵਿਕਟ ਲਈ।

Scroll to Top