July 2, 2024 8:29 pm
Shubman Gill

IND vs NZ Semifinal: ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀ ਤੇਜ਼ ਸ਼ੁਰੂਆਤ, ਸ਼ੁਭਮਨ ਗਿੱਲ ਨੇ ਜੜਿਆ ਅਰਧ ਸੈਂਕੜਾ

ਚੰਡੀਗੜ੍ਹ, 15 ਨਵੰਬਰ 2023: ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ | ਪਾਵਰਪਲੇ ‘ਚ ਭਾਰਤ ਨੇ ਇਕ ਵਿਕਟ ਗੁਆ ਕੇ 84 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਕੋਹਲੀ ਅਤੇ ਗਿੱਲ ਦੀ ਜੋੜੀ ਕ੍ਰੀਜ਼ ‘ਤੇ ਹਨ । ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਇਸਦੇਂ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ 42 ਗੇਂਦਾ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ |

ਭਾਰਤ ਦੀ ਪਹਿਲੀ ਵਿਕਟ 71 ਦੌੜਾਂ ‘ਤੇ ਡਿੱਗ ਗਈ। ਕਪਤਾਨ ਰੋਹਿਤ ਸ਼ਰਮਾ 29 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਆਊਟ ਹੋਏ। ਟਿਮ ਸਾਊਥੀ ਦੀ ਗੇਂਦ ‘ਤੇ ਛੱਕਾ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਹੋ ਗਿਆ। ਇਹ ਬਹੁਤ ਮੁਸ਼ਕਲ ਕੈਚ ਸੀ ਪਰ ਵਿਲੀਅਮਸਨ ਨੇ ਸ਼ਾਨਦਾਰ ਕੈਚ ਲਿਆ। ਹੁਣ ਵਿਰਾਟ ਕੋਹਲੀ ਸ਼ੁਭਮਨ ਗਿੱਲ (Shubman Gill) ਦੇ ਨਾਲ ਕ੍ਰੀਜ਼ ‘ਤੇ ਹਨ। 15 ਓਵਰਾਂ ਬਾਅਦ ਭਾਰਤ ਦਾ ਸਕੋਰ 118/1 ਹੈ।